ਟਰੱਕ ਅਪਰੇਟਰਾਂ ਦੇ ਸਿਰ ''ਤੇ ਹੋ ਰਿਹੈ ਫ਼ਸਲਾਂ ਦੀ ਢੋਆ ਢੁਆਈ ਦਾ ਕੰਮ : ਸਿੰਗਲਾ
Sunday, Oct 06, 2019 - 01:18 PM (IST)

ਭਵਾਨੀਗੜ੍ਹ (ਵਿਕਾਸ, ਕਾਂਸਲ) - ਸਥਾਨਕ ਟਰੱਕ ਯੂਨੀਅਨ ਵਿਖੇ ਅੱਜ ਝੋਨੇ ਦੇ ਸੀਜ਼ਨ ਦੀ ਚੰਗੀ ਸ਼ੁਰੂਆਤ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਪਣੇ ਸੰਬੋਧਨ ਕਰਦੇ ਹੋਏ ਕਿਹਾ ਕਿ ਟਰੱਕ ਅਪਰੇਟਰਾਂ ਦੇ ਸਿਰ 'ਤੇ ਫ਼ਸਲਾਂ ਦੀ ਢੋਆ ਢੁਆਈ ਦਾ ਕੰਮ ਅਤੇ ਵਪਾਰ ਨਿਰਭਰ ਹੈ। ਟਰੱਕ ਅਪਰੇਟਰ ਆਪਣੀ ਮਿਹਨਤ ਅਤੇ ਵਾਹਿਗੁਰੂ ਜੀ ਦੇ ਓਟ ਆਸਰੇ ਸਦਕਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਸਿੰਗਲਾ ਨੇ ਕਿਹਾ ਕਿ ਟਰੱਕ ਆਪ੍ਰੇਟਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਹ ਹਮੇਸ਼ਾ ਉਨ੍ਹਾਂ ਨਾਲ ਡੱਟ ਕੇ ਖੜੇ ਹਨ। ਇਸ ਮੌਕੇ ਯੂਨੀਅਨ ਆਗੂਆਂ ਨੇ ਟਰੱਕ ਯੂਨੀਅਨ ਦੀ ਸਲਾਮਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਟਰੱਕ ਯੂਨੀਅਨ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਸ ਨੂੰ ਟਰੱਕ ਯੂਨੀਅਨ ਦੀ ਏਕਤਾ ਤੇ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਨੂੰ ਪਾਰ ਕਰ ਲਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਪਹੁੰਚੀਆਂ ਸੰਗਤਾਂ ਅਤੇ ਟਰੱਕ ਅਪਰੇਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਤੇਜ ਸਿੰਘ ਝਨੇੜੀ, ਹਰਜੀਤ ਸਿੰਘ ਬੀਟਾ, ਬਿੱਟੂ ਤੂਰ, ਪਵਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਰਜੀਤ ਬਰਾਹ, ਬਿੱਟੂ ਤੂਰ ਆਦਿ ਮੌਜੂਦ ਸਨ।