ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ''ਚ ਵੱਜਾ ਟਰੱਕ

04/26/2018 7:56:52 AM

ਸਮਾਣਾ  (ਅਨੇਜਾ) - ਭਵਾਨੀਗੜ੍ਹ-ਪਾਤਤਾਂ ਚੌਕ 'ਚ ਸਥਾਪਤ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਉਦਘਾਟਨ ਮਹਾਰਾਣੀ ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ ਸੀ। ਇਸ ਬੁੱਤ ਨੂੰ ਸੁਰੱਖਿਆ ਦੇ ਹਿਸਾਬ ਨਾਲ ਚਾਰੋਂ ਪਾਸਿਓਂ ਲੋਹੇ ਦੇ ਗਾਰਡਰ ਅਤੇ ਸੰਗਲ ਲਾਏ ਗਏ ਸਨ ਤਾਂ ਕਿ ਇਸ ਚੌਕ 'ਚ ਆਉਣ-ਜਾਣ ਵਾਲੇ ਹੈਵੀ ਵਾਹਨਾਂ ਦੀ ਫੇਟ ਤੋਂ ਬਚਾਇਆ ਜਾ ਸਕੇ। ਅੱਜ ਸਵੇਰੇ ਸਾਢੇ 7 ਵਜੇ ਦੇ ਕਰੀਬ ਇਕ ਲੋਡਡ ਟਰੱਕ ਦਾ ਡਰਾਈਵਰ ਬੁੱਤ ਤੋਂ ਥੋੜ੍ਹੀ ਦੂਰੀ 'ਤੇ ਟਰੱਕ ਖੜ੍ਹਾ ਕਰ ਕੇ ਬਿਨਾਂ ਹੈਂਡ ਬਰੇਕ ਲਾਏ ਦਵਾਈ ਲੈਣ ਲਈ ਉਤਰਿਆ ਅਤੇ ਟਰੱਕ ਨੂੰ ਗੀਅਰ 'ਚ ਪਾ ਕੇ ਛੱਡ ਦਿੱਤਾ। ਚਾਲਕ ਉਤਰ ਕੇ ਥੋੜ੍ਹੀ ਦੂਰੀ ਹੀ ਗਿਆ ਸੀ ਕਿ ਸੜਕ ਦੀ ਢਲਾਣ ਜ਼ਿਆਦਾ ਹੋਣ ਕਾਰਨ ਟਰੱਕ ਆਪੇ ਹੀ ਤੁਰਨ ਨਾਲ ਸਟਾਰਟ ਹੋ ਗਿਆ ਅਤੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ 'ਚ ਜਾ ਵਜਾ, ਜਿਸ ਕਾਰਨ ਬੁੱਤ ਦੇ ਆਲੇ-ਦੁਆਲੇ ਸੁਰੱਖਿਆ ਲਈ ਲਾਏ ਗਏ ਲੋਹੇ ਦੇ ਗਾਰਡਰ ਅਤੇ ਸੰਗਲ ਟੁੱਟ ਗਏ ਪਰ ਬੁੱਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਖੈਰੀਅਤ ਇਹ ਵੀ ਰਹੀ ਕਿ ਚੌਕ 'ਚ ਵਾਹਨ ਜ਼ਿਆਦਾ ਨਹੀਂ ਸਨ। ਟਰੱਕ ਦੀ ਸਪੀਡ ਵੀ ਜ਼ਿਅਦਾ ਨਾ ਹੋਣ ਕਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।


Related News