ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ

Tuesday, Dec 12, 2017 - 04:44 AM (IST)

ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ

ਬਰਗਾੜੀ, (ਕੁਲਦੀਪ)- ਕਸਬਾ ਬਰਗਾੜੀ ਵਿਖੇ ਕਰੰਟ ਲੱਗਣ ਕਾਰਨ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੇਹੀਆਂ ਵਾਲਾ (ਬਠਿੰਡਾ) ਸ਼੍ਰੀ ਗੰਗਾਨਗਰ ਤੋਂ ਖਲ ਦਾ ਟਰੱਕ ਲੈ ਕੇ ਆਇਆ ਅਤੇ ਜਦੋਂ ਉਹ ਮਨਜੀਤ ਸਿੰਘ ਮਿੱਤਲ ਕਰਿਆਨਾ ਸਟੋਰ ਬਰਗਾੜੀ 'ਤੇ ਖਲ ਲਾਹੁਣ ਲਈ ਟਰੱਕ ਨੂੰ ਸਟੋਰ ਦੇ ਅੱਗੇ ਖੜ੍ਹਾ ਕਰ ਕੇ ਉਪਰ ਪਾਈ ਤਰਪਾਲ ਉਤਾਰਨ ਲਈ ਟਰੱਕ ਉੱਤੇ ਚੜ੍ਹਿਆ ਤਾਂ ਉਸ ਦਾ ਹੱਥ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ, ਜਿਸ ਕਾਰਨ ਕਰੰਟ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਬਰਗਾੜੀ ਦੇ ਇੰਚਾਰਜ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਕਰੀਬ ਤਿੰਨ ਘੰਟਿਆਂ ਬਾਅਦ ਲਾਸ਼ ਨੂੰ ਟਰੱਕ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।


Related News