ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ ''ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

Thursday, Jul 15, 2021 - 09:50 AM (IST)

ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ ''ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

ਰਾਜਪੁਰਾ (ਚਾਵਲਾ, ਨਿਰਦੋਸ਼) : ਇੱਥੇ ਜੀ. ਟੀ. ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨਜ਼ਦੀਕ ਨਵੇਂ ਬਣ ਰਹੇ ਇਕ ਪੈਟਰੋਲ ਪੰਪ ਦੇ ਸਾਹਮਣੇ ਇਕ ਟਰੱਕ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟੱਕਰਾ ਗਿਆ। ਇਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ 'ਚ ਕਰੰਟ ਆਉਣ ਕਾਰਨ ਇਸ 'ਚ ਸਵਾਰ ਡਰਾਈਵਰ ਦੀ ਮੌਤ ਹੋ ਗਈ। ਟਰੱਕ ’ਚ ਲੱਦਿਆ ਸਮਾਨ ਵੀ ਸੜ ਕੇ ਸੁਆਹ ਹੋ ਜਾਣ ਦੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

ਇਸ ਘਟਨਾ ਦੌਰਾਨ ਟਰੱਕ ’ਚ ਸਵਾਰ ਦੂਜੇ ਡਰਾਈਵਰ ਨੇ ਬਾਹਰ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਰਾਜਪੁਰਾ ਤੋਂ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੁਸ਼ਕਿਲ ਨਾਲ ਟਰੱਕ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਪਰ ਇਸ ’ਚ ਲੱਦਿਆ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਿੰਦਰ ਅਤੇ ਰਾਕੇਸ਼ ਵਾਸੀ ਗਵਾਲੀਅਰ 2 ਡਰਾਈਵਰ ਇਸ ਟਰੱਕ ’ਚ ਸਾਈਕਲ ਸਪੇਅਰ ਪਾਰਟਸ ਲੱਦ ਕੇ ਬੀਤੀ ਦੇਰ ਸ਼ਾਮ ਕਰੀਬ ਸਾਢੇ 6 ਵਜੇ ਰਾਧਾ ਸਵਾਮੀ ਸਤਿਸੰਗ ਭਵਨ ਦੇ ਸਾਹਮਣੇ ਬਣ ਰਹੇ ਨਵੇਂ ਪਟਰੋਲ ਪੰਪ ਨਜ਼ਦੀਕ ਪਹੁੰਚੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ 'ਕੈਪਟਨ' ਨੇ ਕੀਤਾ ਇਹ ਐਲਾਨ

ਅੱਗੇ ਜਾਮ ਲੱਗਾ ਹੋਣ ਕਾਰਨ ਉਹ ਆਪਣਾ ਟਰੱਕ ਸਾਈਡ ’ਤੇ ਲਗਾਉਣ ਲੱਗੇ ਤਾਂ ਟਰੱਕ ’ਚ ਉੱਪਰ ਤੱਕ ਸਮਾਨ ਲੱਦਿਆ ਹੋਣ ਨਾਲ ਇਹ ਉੱਪਰੋਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਟਕਰਾ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਰਾਕੇਸ਼ ਤਾਂ ਕਿਸੇ ਤਰ੍ਹਾਂ ਟਰੱਕ ਤੋਂ ਛਾਲ ਮਾਰ ਕੇ ਬੱਚ ਗਿਆ ਪਰ ਧਰਮਿੰਦਰ ਨਾਂ ਦਾ ਡਰਾਈਵਰ ਜਦੋਂ ਟਰੱਕ ਤੋਂ ਉੱਤਰਨ ਲੱਗਾ ਤਾਂ ਬਿਜਲੀ ਦੀਆਂ ਤਾਰਾਂ ਦੇ ਕਰੰਟ ਨਾਲ ਉਹ ਝੁਲਸ ਗਿਆ।

ਇਹ ਵੀ ਪੜ੍ਹੋ : 'ਪੰਜਾਬ ਪੁਲਸ' ਦੀ ਭਰਤੀ ਨੂੰ ਹਾਈਕੋਰਟ 'ਚ ਚੁਣੌਤੀ, ਜਾਣੋ ਕੀ ਹੈ ਪੂਰਾ ਮਾਮਲਾ

ਰਾਜਪੁਰਾ ਸਿਵਲ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਣ ’ਤੇ ਰਾਜਪੁਰਾ ਨਗਰ ਕੌਂਸਲ ਦੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈਆਂ। ਮੁਲਾਜ਼ਮਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News