ਟਰੱਕਾਂ ਦੀ ਟੱਕਰ ਦੌਰਾਨ ਡਰਾਈਵਰ ਦੀ ਹੋਈ ਮੌਤ

06/22/2018 5:34:11 PM

ਧਾਰੀਵਾਲ (ਖੋਸਲਾ, ਬਲਬੀਰ) : ਪਿੰਡ ਜਾਪੂਵਾਲ ਦੇ ਨਜ਼ਦੀਕ ਜੀ. ਟੀ. ਰੋਡ 'ਤੇ ਟਰੱਕਾਂ ਦੀ ਹੋਈ ਟੱਕਰ ਦੌਰਾਨ ਇਕ ਡਰਾਈਵਰ ਦੀ ਮੌਤ ਹੋ ਗਈ। ਪ੍ਰਗਟ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਜਾਪੂਵਾਲ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੱਸਿਆ ਕਿ ਉਸਦੀ ਜਾਪੂਵਾਲ ਅੱਡੇ ਦੇ ਨਜ਼ਦੀਕ ਟਾਇਰਾਂ ਆਦਿ ਨੂੰ ਰੀਪੇਅਰ ਕਰਨ ਦੀ ਦੁਕਾਨ ਹੈ ਅਤੇ ਮੈਂ ਆਪਣੀ ਦੁਕਾਨ 'ਤੇ ਟਰੱਕ ਨੰਬਰ ਪੀ ਬੀ 06ਸੀ/2613 ਜਿਸ ਦਾ ਡਾਰਾਈਵਰ ਪਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਾਲੇ ਚੱਕ ਜੋ ਆਪਣੇ ਟਰੱਕ ਦੇ ਟਾਇਰ ਨੂੰ ਪੈਂਚਰ ਲਗਵਾ ਰਿਹਾ ਸੀ ਕਿ ਪਿੱਛੋਂ ਆ ਰਿਹਾ ਤੇਜ ਰਫਤਾਰ ਟਰੱਕ ਨੰਬਰ ਜੀ ਜੇ12ਏ ਜੇ/4881 ਖੜ੍ਹੇ ਟਰੱਕ ਵਿਚ ਅਚਾਨਕ ਆ ਵੱਜਾ। 
ਇਸ ਦੇ ਸਿੱਟੇ ਵਜੋਂ ਤੇਜ਼ ਰਫਤਾਰ ਟਰੱਕ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸਦੀ ਸੂਚਨਾ ਪੁਲਸ ਨੂੰ ਦੇ ਕੇ ਜਦੋਂ ਜ਼ਖਮੀ ਡਰਾਈਵਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆਂ ਤਾਂ ਉਸਦੀ ਮੌਤ ਹੋ ਗਈ। ਇਸ ਸਬੰਧੀ ਏ. ਐੱਸ. ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੀ ਪਹਿਚਾਣ ਰੇਖਾ ਰਾਮ ਪੁੱਤਰ ਗੋਰਖਾ ਰਾਮ ਵਾਸੀ ਜੰਮਣ ਨੀ ਧਾਨੀ ਭੀਸਡਾ ਰਾਜਸਥਾਨ ਵਜੋਂ ਹੋਈ ਅਤੇ ਇਸ ਸਬੰਧੀ ਕਾਨੂੰਨੀ ਕਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News