ਘੱਗਾ ਨੇੜੇ ਟਰੱਕ ਹਾਦਸਾਗ੍ਰਸਤ
Wednesday, Apr 11, 2018 - 11:44 PM (IST)

ਘੱਗਾ, (ਸਨੇਹੀ)- ਅੱਜ ਇਥੇ ਤਕਰੀਬਨ 11 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਜਾਣ ਕਾਰਨ ਟਰਾਂਸਫਾਰਮਰ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਟਰਾਂਸਫਾਰਮਰ ਤੇ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਇਕ ਟਰੱਕ ਜਦੋਂ ਪਟਿਆਲਾ ਤੋਂ ਪਾਤੜਾਂ ਵੱਲ ਜਾ ਰਿਹਾ ਸੀ ਤਾਂ ਅਚਾਨਕ ਸਥਾਨਕ ਅਨਾਜ ਮੰਡੀ ਕੋਲ ਟਰੱਕ ਦਾ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ। ਟਰੱਕ ਬੇਕਾਬੂ ਹੋ ਕੇ ਇਕ ਕੰਬਾਈਨ ਫੈਕਟਰੀ ਦੀ ਕੰਧ ਵਿਚ ਵੱਜਣ ਉਪਰੰਤ ਨੇੜੇ ਹੀ ਇਕ ਟਰਾਂਸਫਾਰਮਰ ਵਿਚ ਜਾ ਵੱਜਾ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।