ਫਗਵਾੜਾ ''ਚ ਬੇਕਾਬੂ ਹੋਇਆ ਟਰੱਕ ਦੁਕਾਨਾਂ ''ਚ ਜਾ ਵੜਿਆ, CCTV ''ਚ ਕੈਦ ਹੋਇਆ ਸਾਰਾ ਹਾਦਸਾ (ਵੀਡੀਓ)

Thursday, Nov 24, 2022 - 10:17 AM (IST)

ਫਗਵਾੜਾ : ਫਗਵਾੜਾ ਦੇ ਚਾਚੋਕੀ ਵਿਖੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਗੱਡੀਆਂ 'ਚ ਜਾ ਵੱਜਾ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਟਰੱਕ ਦਾ ਡਰਾਈਵਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਮੌਜੂਦ ਇਕ ਦੁਕਾਨਦਾਰ ਨੇ ਦੱਸਿਆ ਕਿ ਉਹ ਜਦੋਂ ਦੁਕਾਨ 'ਤੇ ਕੰਮ ਕਰ ਰਹੇ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਹਾਈਵੇਅ ਤੋਂ ਸਰਵਿਸ ਲਾਈਨ 'ਤੇ ਆ ਕੇ ਦੁਕਾਨਾਂ 'ਤੇ ਖੜ੍ਹੀਆਂ ਗੱਡੀਆਂ 'ਚ ਵੱਜਾ, ਜਿਸ ਕਾਰਨ ਕਈ ਮਹਿੰਗੀਆਂ ਗੱਡੀਆਂ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਗਰਭਵਤੀ ਕਰਨ ਵਾਲੇ ਕਲਯੁਗੀ ਪਿਓ ਨੂੰ ਮਿਲੀ ਸਜ਼ਾ, ਆਖ਼ਰੀ ਸਾਹਾਂ ਤੱਕ ਰਹੇਗਾ ਜੇਲ੍ਹ 'ਚ

ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਡਰਾਈਵਰ ਨੂੰ ਹੋਸ਼ ਨਹੀਂ ਸੀ। ਉਸ ਦੇ ਹੈਲਪਰ ਨੇ ਉਸ ਨੂੰ ਉਠਾਇਆ। ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਡਰਾਈਵਰ ਨੂੰ ਨੀਂਦ ਆਈ ਸੀ ਤਾਂ ਫਿਰ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਵਿਧਾਇਕਾਂ ਦੀ ਸ਼ਾਨ ਨਹੀਂ ਰੱਖੀ ਗਈ ਬਹਾਲ, 5 ਜ਼ਿਲ੍ਹਿਆਂ ਦੇ DC ਤਲਬ

ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News