ਟਰੱਕਾਂ ਦੀ ਆਪਸੀ ਟੱਕਰ ''ਚ ਹੋਈ ਇਕ ਦੀ ਮੌਤ, ਇਕ ਗੰਭੀਰ ਜ਼ਖਮੀ

06/28/2017 6:58:56 PM

ਨਾਭਾ (ਜਗਨਾਰ) : ਬੀਤੀ ਰਾਤ ਨਾਭਾ ਭਵਾਨੀਗੜ੍ਹ ਸੜਕ 'ਤੇ ਪਿੰਡ ਘਨੁੜਕੀ ਨੇੜੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਵਿਚ ਇਕ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਛੀਟਾਂਵਾਲਾ ਦੇ ਇੰਚਾਰਜ ਮੋਹਨ ਸਿੰਘ ਨੇ ਦੱਸਿਆ ਕਿ ਟਰੱਕ ਨੰ: ਪੀ.ਬੀ. 23 ਐਮ 6916 ਅਤੇ ਐਚ.ਆਰ. 55 ਏ.ਬੀ 1435 ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਦੌਰਾਨ ਐਚ.ਆਰ. 55 ਏ.ਬੀ 1435 ਦੇ ਡਰਾਈਵਰ ਸ਼ਿਆਮ ਸੁੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੀ ਗੱਡੀ ਦਾ ਡਰਾਇਵਰ ਗੌਰਵ ਗੰਭੀਰ ਜਖਮੀ ਹੋ ਗਿਆ, ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਚੌਕੀ ਇੰਚਾਰਜ ਨੇ ਕਿਹਾ ਕਿ ਮ੍ਰਿਤਕ ਸ਼ਿਆਮ ਸੁੰਦਰ ਦੇ ਚਾਚੇ ਦੇ ਲੜਕੇ ਦੁਰਵੇਸ ਵਾਸੀ ਬੈਲਦੁਲਾ ਥਾਣਾ ਬਾਗਬਾਲਾ ਤਹਿਸੀਲ ਗੜੀ ਜ਼ਿਲਾ ਏਟਾ (ਯੂਪੀ) ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਰਸਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News