ਚਾਲਕ ਨੇ ਟਰੱਕ ਨੂੰ ਬੈਕ ਕਰਦੇ ਸਮੇਂ ਟੈਂਪੂ ਨੂੰ ਮਾਰੀ ਟੱਕਰ, ਇਕ ਦੀ ਮੌਤ

Wednesday, Oct 05, 2022 - 05:57 PM (IST)

ਚਾਲਕ ਨੇ ਟਰੱਕ ਨੂੰ ਬੈਕ ਕਰਦੇ ਸਮੇਂ ਟੈਂਪੂ ਨੂੰ ਮਾਰੀ ਟੱਕਰ, ਇਕ ਦੀ ਮੌਤ

ਬਟਾਲਾ (ਜ. ਬ., ਯੋਗੀ, ਅਸ਼ਵਨੀ) : ਇਕ ਟਰੱਕ ਚਾਲਕ ਨੇ ਟਰੱਕ ਨੂੰ ਬੈਕ ਕਰਦੇ ਸਮੇਂ ਛੋਟੇ ਹਾਥੀ (ਟੈਂਪੂ) ਨੂੰ ਟੱਕਰ ਮਾਰਨ ਨਾਲ ਟੈਂਪੂ ਡਰਾਈਵਰ ਦੀ ਮੌਤ ਹੋ ਗਈ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਦੇਵ ਸਿੰਘ (60) ਪੁੱਤਰ ਵੀਰ ਭਾਨ ਸਿੰਘ ਵਾਸੀ ਹਰਚੋਵਾਲ ਆਪਣੇ ਛੋਟਾ ਹਾਥੀ ਟੈਂਪੂ ਨੰਬਰ ਪੀ.ਬੀ. 06. ਜੇ 2072 ’ਤੇ ਸਵਾਰ ਹੋ ਕੇ ਸਵੇਰੇ ਆਪਣੇ ਘਰੋਂ ਤੜਕਸਾਰ ਕਰੀਬ 4.30 ਵਜੇ ਕਾਦੀਆਂ ਮੰਡੀ ਸਬਜ਼ੀ ਲੈਣ ਲਈ ਰੋਜ਼ਾਨਾ ਦੀ ਤਰ੍ਹਾਂ ਆਇਆ ਹੋਇਆ ਸੀ ਅਤੇ ਜਦੋਂ ਇਹ ਵਾਪਸ ਕਾਦੀਆਂ ਤੋਂ ਵਾਪਸ ਹਰਚੋਵਾਲ ਜਾ ਰਿਹਾ ਸੀ ਤਾਂ ਪਿੰਡ ਨੰਗਲ ਬਾਗਬਾਨਾਂ ਨੇੜੇ ਇਕ ਕੰਡੇ ਕੋਲ ਇਕ ਵੱਡੇ ਟਰੱਕ ਨੂੰ ਬੈਕ ਕਰਦੇ ਸਮੇਂ ਟਰੱਕ ਚਾਲਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ਤੋਂ ਕਰੀਬ 40/50 ਮੀਟਰ ਦੂਰੀ ਤੱਕ ਧੱਕ ਕੇ ਲੈ ਗਿਆ।

ਇਹ ਵੀ ਪਤਾ ਲੱਗਾ ਹੈ ਕਿ ਇਸ ਹਾਦਸੇ ਵਿਚ ਟੈਂਪੂ ਚਾਲਕ ਬਲਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਕਾਦੀਆਂ ਪੁਲਸ ਦੇ ਅਧਿਕਾਰੀਆਂ ਵੱਲੋਂ ਮ੍ਰਿਤਕ ਬਲਦੇਵ ਸਿੰਘ ਦੇ ਲੜਕੇ ਕੁਲਵਿੰਦਰ ਸਿੰਘ ਦੇ ਬਿਆਨਾਂ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News