ਸ਼ਹਿਰ ਦੇ ਮਸ਼ਹੂਰ ਡਾਕਟਰ ਤੇ ਉਸ ਦੀ ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕਸ਼ੀ, ਮਾਮਲਾ ਦਰਜ

Monday, Aug 16, 2021 - 12:18 AM (IST)

ਸ਼ਹਿਰ ਦੇ ਮਸ਼ਹੂਰ ਡਾਕਟਰ ਤੇ ਉਸ ਦੀ ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕਸ਼ੀ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)- ਜ਼ਿਲ੍ਹੇ 'ਚ ਇਕ ਵਿਅਕਤੀ ਵਲੋਂ ਸ਼ਹਿਰ ਦੇ ਮਸ਼ਹੂਰ ਡਾਕਟਰ ਅਤੇ ਉਸਦੀ ਪਤਨੀ ਤੋਂ ਪ੍ਰੇਸ਼ਾਨ ਹੋ ਕਿ ਖੁਦਕਸ਼ੀ ਕੀਤੇ ਜਾਣ ਦੀ ਖ਼ਬਰ ਹੈ। ਇਸ ਵਿਅਕਤੀ ਨੇ ਆਪਣੇ ਖੇਤ 'ਚ ਦਰਖਤ ਨਾਲ ਫਾਹਾ ਲੈ ਲਿਆ।

ਇਹ ਵੀ ਪੜ੍ਹੋ- ਕਮਲਪ੍ਰੀਤ ਨੂੰ ਮਿਲਣ ਉਨ੍ਹਾਂ ਦੇ ਪਿੰਡ ਪੁੱਜੀ ਹਰਸਿਮਰਤ ਬਾਦਲ, 10 ਲੱਖ ਰੁਪਏ ਦੀ ਦਿੱਤੀ ਗ੍ਰਾਂਟ
ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦੇ ਵਾਸੀ ਨਰਿੰਦਰ ਸਿੰਗਲਾ ਨੇ ਅਜ ਆਪਣੇ ਖੇਤ 'ਚ ਦਰਖਤ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਦੀ ਜੇਬ ਚੋਂ ਮਿਲੇ ਖੁਦਕਸ਼ੀ ਨੋਟ ਅਨੁਸਾਰ ਜ਼ਮੀਨ ਦੇ ਇਕ ਮਾਮਲੇ 'ਚ ਉਸਨੇ ਸ਼ਹਿਰ ਦੇ ਮਸ਼ਹੂਰ ਡਾਕਟਰ ਰਜਿੰਦਰ ਬਾਂਸਲ ਅਤੇ ਉਸਦੀ ਪਤਨੀ ਭਾਵਨਾ ਤੋਂ 85 ਲੱਖ ਰੁਪਏ ਲੈਣੇ ਸਨ। ਇਹ ਡਾਕਟਰ ਜੋੜਾ ਨਾ ਤਾਂ ਪੈਸੇ ਦੇ ਰਿਹਾ ਸੀ ਅਤੇ ਨਾ ਹੀ ਜ਼ਮੀਨ ਦੇ ਰਿਹਾ ਸੀ।

ਇਹ ਵੀ ਪੜ੍ਹੋ- ਬਾਦਲਾਂ 'ਤੇ ਇਕ ਵਾਰ ਫਿਰ ਵਰ੍ਹੇ ਨਵਜੋਤ ਸਿੱਧੂ, ਕਿਹਾ- ਸੁਖਬੀਰ ਦੇ ਹੋਟਲਾਂ 'ਚ ਖੋਲ੍ਹਾਂਗੇ ਸਕੂਲ

ਇਸ ਪ੍ਰੇਸ਼ਾਨੀ ਦੇ ਚਲਦਿਆ ਉਸ ਵੱਲੋਂ ਆਤਮਹੱਤਿਆ ਕਰ ਲਈ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਦਾ ਕੋਰੋਨਾ ਨਾਲ ਕੁਝ ਸਮਾਂ ਪਹਿਲਾ ਦਿਹਾਂਤ ਹੋ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਇਕ 15 ਸਾਲ ਦਾ ਬੱਚਾ ਇਕਲਾ ਛੱਡ ਗਿਆ ਹੈ।


author

Bharat Thapa

Content Editor

Related News