ਪੰਜਾਬ ਫਿਰ ਵੱਡੀ ਵਾਰਦਾਤ ਨਾਲ ਕੰਬਿਆ, ਇੱਕੋ ਥਾਂ ਪਤੀ-ਪਤਨੀ ਤੇ ਭਰਜਾਈ ਦਾ ਕਤਲ, ਮੂੰਹ 'ਤੇ ਲਾਈਆਂ ਟੇਪਾਂ (ਤਸਵੀਰਾਂ)

Wednesday, Nov 08, 2023 - 11:03 AM (IST)

ਪੰਜਾਬ ਫਿਰ ਵੱਡੀ ਵਾਰਦਾਤ ਨਾਲ ਕੰਬਿਆ, ਇੱਕੋ ਥਾਂ ਪਤੀ-ਪਤਨੀ ਤੇ ਭਰਜਾਈ ਦਾ ਕਤਲ, ਮੂੰਹ 'ਤੇ ਲਾਈਆਂ ਟੇਪਾਂ (ਤਸਵੀਰਾਂ)

ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪਤੀ, ਪਤਨੀ ਅਤੇ ਭਰਜਾਈ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਭੱਟੀ ਜਸਪਾਲ ਸਿੰਘ ਢਿੱਲੋਂ ਸਮੇਤ ਥਾਣਾ ਹਰੀਕੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਗ ਦੇ ਨਿਵਾਸੀ ਇਕਬਾਲ ਸਿੰਘ, ਉਸ ਦੀ ਪਤਨੀ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ Festival ਸੀਜ਼ਨ 'ਚ ਜਾਰੀ ਹੋਇਆ Alert, ਪੜ੍ਹੋ ਸਖ਼ਤ ਹੁਕਮ

PunjabKesari

ਤਿੰਨਾਂ ਦੀਆਂ ਲਾਸ਼ਾਂ ਵੱਖਰੇ-ਵੱਖਰੇ ਕਮਰਿਆਂ 'ਚੋਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਮੂੰਹ 'ਤੇ ਟੇਪਾਂ ਲਾਈਆਂ ਗਈਆਂ ਸਨ। ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਦੱਸੀ ਜਾ ਰਹੀ ਹੈ। ਇਸ ਦੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਇਕਬਾਲ ਸਿੰਘ ਦਾ ਪੁੱਤਰ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਧੀਆਂ ਵਿਆਹੁਤਾ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਮਕਾਜ ਲਈ ਲੰਬੇ ਸਮੇਂ ਤੋਂ ਘਰ 'ਚ ਰੱਖਿਆ ਇੱਕ ਪਰਵਾਸੀ ਮੁਲਾਜ਼ਮ ਕਤਲ ਤੋਂ ਬਾਅਦ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮਚੀ ਹਾਏ-ਤੌਬਾ, ਮਹਾਮਾਰੀ ਵਾਲੇ ਹਾਲਾਤ, ਸਿਹਤ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ

PunjabKesari

ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਰੀਰਾਂ 'ਤੇ ਕੋਈ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਨਜ਼ਰ ਨਹੀਂ ਆਇਆ ਹੈ, ਜਦੋਂ ਕਿ ਤਿੰਨਾਂ ਦੇ ਮੂੰਹਾਂ 'ਤੇ ਸੈਲੋ ਟੇਪ ਲੱਗੀ ਹੋਈ ਸੀ, ਜੋ ਵੱਖਰੇ-ਵੱਖਰੇ ਕਮਰੇ 'ਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News