ਤੀਹਰਾ ਕਤਲ ਕਾਂਡ : ਅਤਿ ਗਮਗੀਨ ਮਾਹੌਲ ''ਚ ਤਿੰਨਾਂ ਜੀਆਂ ਦਾ ਸਸਕਾਰ

05/27/2019 6:58:12 PM

ਤਰਨਤਾਰਨ : ਪਿੰਡ ਢੋਟੀਆਂ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆਂ ਦੇ ਮਾਮਲੇ ਵਿਚ ਪੁਲਸ ਦੇ ਭਰੋਸੇ ਤੋਂ ਬਾਅਦ ਢੋਟੀਆਂ ਵਾਸੀਆਂ ਨੇ ਤਿੰਨ ਦਿਨ ਬਾਅਦ ਤਿੰਨਾਂ ਜੀਆਂ ਦਾ ਅਤਿ ਗਮਗਮੀਨ ਮਾਹੌਲ 'ਚ ਐਤਵਾਰ ਨੂੰ ਸਸਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਪਿੰਡ ਵਾਸੀ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਲਾਸ਼ਾਂ ਦਾ ਸਸਕਾਰ ਨਾ ਕੀਤੇ ਜਾਣ 'ਤੇ ਅੜੇ ਹੋਏ ਸਨ। ਪਿੰਡ ਵਾਸੀਆਂ ਨੂੰ ਸਸਕਾਰ ਕਰਨ ਲਈ ਰਾਜ਼ੀ ਕਰਨ ਲਈ ਐੱਸ. ਪੀ. (ਇਨਵੈਸਟੀਗੇਸ਼ਨ) ਹਰਜੀਤ ਸਿੰਘ ਗਰੇਵਾਲ ਅਤੇ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਥੰਮਨ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਜਸਬੀਰ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ, ਜਸਦੀਪ ਸਿੰਘ ਆਦਿ ਨਾਲ ਮੀਟਿੰਗ ਕਰਕੇ ਪੁਲਸ ਵੱਲੋਂ ਕਾਤਲਾਂ ਦੀ ਭਾਲ ਕੀਤੇ ਜਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। 

PunjabKesari
ਇਸ ਘਟਨਾ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਫ਼ਾ 302, 307, 452, 34 ਅਧੀਨ ਇਕ ਮਾਮਲਾ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਇਸ ਘਟਨਾ ਵਿਚ ਕਿਸਾਨ ਦਲਬੀਰ ਸਿੰਘ ਉਰਫ ਗੁਰਦੀਪ ਸਿੰਘ (60), ਉਸ ਦੀ ਪਤਨੀ ਲਖਬੀਰ ਕੌਰ (58) ਅਤੇ ਉਨ੍ਹਾਂ ਦੀ 14 ਸਾਲਾ ਲੜਕੀ ਮਨਜਿੰਦਰ ਕੌਰ ਦੀ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਉਨ੍ਹਾਂ ਦੀ ਸੱਤ ਸਾਲਾ ਲੜਕੀ ਜਸ਼ਨਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ। ਲਖਬੀਰ ਕੌਰ ਅਤੇ ਉਸ ਦੀ ਧੀ ਮਨਜਿੰਦਰ ਕੌਰ ਦਾ ਸਸਕਾਰ ਇਕ ਸਾਂਝੇ ਸ਼ਮਸ਼ਾਨਘਾਟ ਵਿਚ ਅਤੇ ਦਲਬੀਰ ਸਿੰਘ ਦਾ ਸਸਕਾਰ ਵੱਖਰੇ ਸਿਵੇ ਵਿਚ ਕੀਤਾ ਗਿਆ।

PunjabKesari


Gurminder Singh

Content Editor

Related News