'ਮੰਤਰੀ ਜੀ, ਪ੍ਰੋਗਰਾਮ ਜ਼ਰੂਰ ਪਰ ਸੋਸ਼ਲ ਡਿਸਟੈਂਸਿੰਗ ਦਾ ਵੀ ਰੱਖੋ ਖਿਆਲ'

04/02/2020 10:37:07 AM

ਬਟਾਲਾ: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਐੱਸ.ਐੱਸ.ਪੀ. ਦਫਤਰ ਦੇ ਬਾਹਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਾਂਗਰਸੀਆਂ ਦੀ ਫੋਟੋ ਵਾਇਰਸ ਹੋ ਰਹੀ ਹੈ। ਇਸ 'ਚ ਲੋਕ ਕਮੈਂਟ ਕਰ ਰਹੇ ਹਨ ਕਿ ਸੋਸ਼ਲ ਡਿਸਟੈਂਸ ਸਿਰਫ ਜਨਤਾ 'ਤੇ ਹੀ ਸਭ ਕੁੱਝ ਲਾਗੂ ਹੈ ਕੀ। ਮੰਤਰੀ ਜੀ ਤੁਸੀਂ ਵੀ ਤਾਂ ਸੋਸ਼ਲ ਡਿਸਟੈਂਸ ਦਾ ਖਿਆਲ ਰੱਖੋ। ਆਪਣੇ ਮੂੰਹ 'ਤੇ ਮਾਸਕ ਲਗਾਉਣਾ ਵੀ ਉੱਚਿਤ ਨਹੀਂ ਸਮਝਿਆ।

ਇਹ ਵੀ ਪੜ੍ਹੋ: ਲਾਕਡਾਊਨ ਕਿਉਂ ਹੈ ਜ਼ਰੂਰੀ (ਵੀਡੀਓ)

ਦਰਅਸਲ ਬਟਾਲਾ 'ਚ ਮੰਗਲਵਾਰ ਨੂੰ ਸੀ.ਐੱਮ. ਰਾਹਤ ਕੋਸ਼ 'ਚ ਚੈੱਕ ਦੇਣ ਦੇ ਲਈ ਕਰਵਾਏ ਗਏ ਪ੍ਰੋਗਰਾਮ 'ਚ ਪਹੁੰਚੇ ਲੋਕ ਮਾਸਕ ਅਤੇ ਸੋਸ਼ਲ ਡਿਸਟੈਂਸਿਗ ਹੀ ਭੁੱਲ ਗਏ ਸਨ। ਇਹ ਫੋਟੋ ਉੱਥੇ ਦੀ ਹੀ ਹੈ। ਦੂਜੇ ਪਾਸੇ ਸਿਵਿਲ ਹਸਪਤਾਲ 'ਚ ਲਾਈਨ 'ਚ ਲੱਗੇ ਮਰੀਜ਼ਾਂ ਦੇ ਲਈ 2-2 ਮੀਟਰ ਦੂਰ ਸਰਕਲ ਬਣਾਏ ਗਏ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਇੰਨੀ ਦੂਰੀ ਜ਼ਰੂਰੀ ਹੈ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਡਾ. ਧਰਮਵੀਰ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ (ਵੀਡੀਓ)

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 47 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ, ਜਦਕਿ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਪਾਜ਼ੇਟਿਵ ਮਰੀਜ਼ ਜ਼ਿਆਦਾਤਰ ਉਹੀ ਹਨ, ਜਿਹੜੇ ਨਵਾਂ ਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ 16000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।


Shyna

Content Editor

Related News