ਬਿਆਸ ਸਕੂਲ ਮਾਮਲੇ 'ਤੇ ਬਾਜਵਾ ਦਾ ਸ਼ਰਮਨਾਕ ਬਿਆਨ, ਜਾਣੋ ਕੀ ਬੋਲੇ
Thursday, Dec 19, 2019 - 01:14 PM (IST)

ਖੰਨਾ (ਬਿਪਨ) : ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਿਆਸ ਸਕੂਲ ਮਾਮਲੇ 'ਤੇ ਸ਼ਰਮਨਾਕ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ 'ਚ ਸਭ ਸਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ 'ਚ ਕਿਹੜਾ ਬਲਾਤਕਾਰ ਨਹੀਂ ਹੁੰਦੇ ਅਤੇ ਪੰਜਾਬ 'ਚ ਹਾਲਾਤ ਦੂਜੇ ਸੂਬਿਆਂ ਨਾਲੋਂ ਕਿਤੇ ਚੰਗੇ ਹਨ। ਤ੍ਰਿਪਤ ਬਾਜਵਾ ਇੱਥੇ ਬਲਾਕ ਸਮੰਤੀ ਦੇ ਚੇਅਰਮੈਨ ਦੀ ਤਾਜਪੋਸ਼ੀ ਸਮਾਗਮ 'ਚ ਸ਼ਿਰੱਕਤ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਕੰਮਾਂ ਦੇ ਗੁਣ ਗਾਏ। ਬਰਗਾੜੀ ਕਾਂਡ 'ਤੇ ਬੋਲਦਿਆਂ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਇਸ ਕੇਸ ਦੀ ਦੋਸ਼ੀਆਂ ਨੂੰ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ।