''ਪੰਜਾਬ ''ਚ 10 ਲੱਖ ਲੋਕਾਂ ਪਿੱਛੇ ਔਸਤਨ 8026 ਟੈਸਟ ਤੇ ਦੇਸ਼ ''ਚ ਹੋ ਰਹੇ ਸਿਰਫ 5160 ਟੈਸਟ''

06/29/2020 8:57:38 PM

ਜਲੰਧਰ,(ਚੋਪੜਾ)– ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਸੂਬੇ ਵਿਚ ਫੈਲਣ ਤੋਂ ਰੋਕਣ ਲਈ ਸਹੀ ਸਮੇਂ 'ਤੇ ਜ਼ਰੂਰੀ ਕਦਮ ਚੁੱਕੇ ਗਏ, ਜਿਸ ਨਾਲ ਸੂਬੇ ਦੀ ਸਥਿਤੀ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕਾਫੀ ਬਿਹਤਰ ਹੈ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਜੋ ਕਿ ਪੰਜਾਬ ਸਟੇਟ ਵਾਟਰ ਰਿਸੋਰਸ ਮੈਨੇਜਮੈਂਟ ਡਿਵੈੱਲਪਮੈਂਟ ਕਾਰਪੋਰੇਸ਼ਨ 
(ਪੀ. ਡਬਲਯੂ. ਆਰ. ਐੱਮ. ਡੀ. ਸੀ.) ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਨਾਲ ਨੂਰਮਹਿਲ ਦੇ ਪਿੰਡ ਭੰਗਾਲਾ 'ਚ ਪ੍ਰੀ-ਕਾਸਟ ਪੈਰਾਬੌਲਿਕ ਬਲਾਕ ਜਲ ਸੰਚਾਰ ਪ੍ਰਣਾਲੀ ਦੇ ਮਾਡਲ ਦਾ ਜਾਇਜ਼ਾ ਲੈਣ ਪਹੁੰਚੇ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਦਾਇਤਾਂ ਜਿਵੇਂ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੱਥ ਧੋਣ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਵਿਚ ਕਰਫਿਊ ਲਗਾਇਆ ਗਿਆ ਅਤੇ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਬਹੁਤ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਾਰਚ ਵਿਚ ਰੋਜ਼ਾਨਾ 80 ਟੈਸਟਾਂ 'ਚ ਵਾਧਾ ਕਰਦੇ ਹੋਏ ਹੁਣ ਸਰਕਾਰੀ ਇਲਾਕੇ ਵਿਚ 6000 ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਸੂਬੇ ਵਿਚ 10 ਲੱਖ ਲੋਕਾਂ 'ਤੇ ਔਸਤ 8026 ਟੈਸਟ ਕੀਤੇ ਜਾ ਰਹੇ ਹਨ।
 


Deepak Kumar

Content Editor

Related News