ਤ੍ਰਿਪਤ ਰਜਿੰਦਰ ਬਾਜਵਾ ''ਤੇ ਵਿਧਾਇਕ ਫਤਿਹਜੰਗ ਦੇ ਵੱਡੇ ਇਲਜ਼ਾਮ, ਕਿਹਾ-ਕਾਂਗਰਸ ਦਾ ਕੀਤਾ ਵੱਡਾ ਨੁਕਸਾਨ

Wednesday, Jun 30, 2021 - 06:14 PM (IST)

ਤ੍ਰਿਪਤ ਰਜਿੰਦਰ ਬਾਜਵਾ ''ਤੇ ਵਿਧਾਇਕ ਫਤਿਹਜੰਗ ਦੇ ਵੱਡੇ ਇਲਜ਼ਾਮ, ਕਿਹਾ-ਕਾਂਗਰਸ ਦਾ ਕੀਤਾ ਵੱਡਾ ਨੁਕਸਾਨ

ਜਲੰਧਰ (ਵੈੱਬ ਡੈਸਕ): ਫਤਿਹਜੰਗ ਬਾਜਵਾ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਨੇ ਬਾਜਵਾ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿਹਾ ਬਾਜਵਾ ਨੇ ਤ੍ਰਿਪਤ ਰਜਿੰਦਰ ਨੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਤ੍ਰਿਪਤ ਬਾਜਵਾ ਨੇ ਕਾਂਗਰਸੀ ਆਗੂਆਂ ਦੇ ਰਾਹ ਵਿੱਚ ਕੰਡੇ ਵਿਛਾਏ ਹਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ।

ਇਹ ਵੀ ਪੜ੍ਹੋ: ਜਾਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਦੇ ਰੌਚਕ ਕਿੱਸੇ (ਵੀਡੀਓ)

ਅਸ਼ਵਨੀ ਸੇਖੜੀ ਦੇ ਅਕਾਲੀ ਦਲ ਦੀਆਂ ਜਾਣ ਦੀਆਂ ਅਫ਼ਵਾਹਾਂ ’ਤੇ ਬੋਲਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਉਸ ਦੇ ਵਿਧਾਨ ਸਭਾ ਹਲਕੇ ਦੀ ਤਾਂ ਗੱਲ ਹੀ ਦੂਰ ਤ੍ਰਿਪਤ ਰਜਿੰਦਰ ਨੇ ਕਈ ਹਲਕਿਆਂ ’ਚ ਕਾਂਗਰਸੀ ਆਗੂਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ’ਚ ਤਾਂ ਇਕ ਐੱਮ.ਐੱਲ.ਏ. ਨਾਲ ਲੱਗਦੇ ਦੂਜੇ ਹਲਕੇ ਐੱਮ.ਐੱਲ.ਏ. ਦੀ ਮਦਦ ਕਰਦਾ ਹੈ ਪਰ ਤ੍ਰਿਪਤ ਬਾਜਵਾ ਨੇ ਤਾਂ ਕਾਂਗਰਸੀ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕੋਈ ਹੋਰ ਆਗੂ ਮੁਹਰੇ ਨਾ ਆ ਸਕੇ। 

ਇਹ ਵੀ ਪੜ੍ਹੋ: ਫਰੀਦਕੋਟ 'ਚ ਵੱਡੀ ਘਟਨਾ : 2 ਬੱਚਿਆਂ ਨੂੰ ਮਾਰਨ ਉਪਰੰਤ ਪਿਓ ਨੇ ਕੀਤੀ ਖ਼ੁਦਕੁਸ਼ੀ


author

Shyna

Content Editor

Related News