ਤ੍ਰਿਪਤ ਬਾਜਵਾ ਦਾ 'ਸਿੱਧੂ' 'ਤੇ ਵੱਡਾ ਹਮਲਾ, ''ਅਸਤੀਫਾ ਦੇਣ, ਰੋਕਿਆ ਕਿਸ ਨੇ ਹੈ''

Tuesday, May 21, 2019 - 04:12 PM (IST)

ਤ੍ਰਿਪਤ ਬਾਜਵਾ ਦਾ 'ਸਿੱਧੂ' 'ਤੇ ਵੱਡਾ ਹਮਲਾ, ''ਅਸਤੀਫਾ ਦੇਣ, ਰੋਕਿਆ ਕਿਸ ਨੇ ਹੈ''

ਚੰਡੀਗੜ੍ਹ (ਮਨਮੋਹਨ) : ਕੈਪਟਨ ਲਾਬੀ ਦੇ ਮੰਤਰੀ ਇਕ-ਇਕ ਕਰਕੇ ਨਵਜੋਤ ਸਿੰਘ ਸਿੱਧੂ ਖਿਲਾਫ ਵਰ੍ਹਦੇ ਹੋਏ ਦਿਖਾਈ ਦੇ ਰਹੇ ਹਨ। ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁਖਜਿੰਦਰ ਰੰਧਾਵਾ ਅਤੇ ਰਾਜਕੁਮਾਰ ਵੇਰਕਾ ਵਲੋਂ ਸਿੱਧੂ ਦੀ ਬਿਆਨਬਾਜ਼ੀ ਨੂੰ ਗਲਤ ਦੱਸਦਿਆਂ ਟਿੱਪਣੀਆਂ ਕੀਤਆਂ ਗਈਆਂ ਸਨ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੂ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਸਿੱਧੂ ਅਸਤੀਫਾ ਦੇ ਦੇਣ, ਸਿੱਧੂ ਨੂੰ ਰੋਕਿਆ ਕਿਸ ਨੇ ਹੈ?

ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਕੈਪਟਨ ਦੇ ਨਾਲ ਹਾਂ ਅਤੇ ਹਮੇਸ਼ਾ ਪਾਰਟੀ ਦੇ ਹੱਕ 'ਚ ਖੜ੍ਹੇ ਰਹਾਂਗੇ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੂ 'ਤੇ ਵਰ੍ਹਦਿਆਂ ਕਿਹਾ ਹੈ ਕਿ ਸਿੱਧੂ ਦਾ ਅਜਿਹੇ ਮਾਹੌਲ 'ਚ ਕੈਪਟਨ ਖਿਲਾਫ ਬਿਆਨਬਾਜ਼ੀ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਹੁਣ ਪਾਰਟੀ ਹਾਈਕਮਾਂਡ ਦੇ ਨੋਟਿਸ 'ਚ ਹੈ। ਬਾਜਵਾ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਸਿਆਸਤ 'ਚ ਆਉਂਦਾ ਹੈ, ਉਸ ਦੀ ਉੱਚੀ ਪੋਸਟ ਪਾਉਣ ਦੀ ਇੱਛਾ ਹੁੰਦੀ ਹੈ ਪਰ ਸਿੱਧੂ ਸਾਹਿਬ ਇੱਥੇ ਜਲਦਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਵਿਵਾਦ ਪੈਦਾ ਕਰਨ 'ਚ ਮਜ਼ਾ ਆਉਂਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ 'ਆਪ' ਟਿਕ ਨਹੀਂ ਸਕੇਗੀ ਅਤੇ ਕਾਂਗਰਸ ਜਿੱਤ ਦਰਜ ਕਰੇਗੀ। 


author

Babita

Content Editor

Related News