ਟਰਾਈਡੈਂਟ ਗਰੁੱਪ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿੱਸ਼ਠਾ ਦੀ ਖੁਸ਼ੀ ਵਿਚ ਆਪਣੇ ਦਫ਼ਤਰਾਂ ’ਚ ਕੀਤੀ ਛੁੱਟੀ
Sunday, Jan 21, 2024 - 03:35 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ 22 ਜਨਵਰੀ ਅਯੁੱਧਿਆ ਵਿਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਸ਼ਿੱਠਤਾ ਦੀ ਖੁਸ਼ੀ ਵਿਚ ਪੂਰੇ ਦੇਸ਼ ਵਿਚ ਆਪਣੇ ਕਾਰਪੋਰੇਟ ਦਫ਼ਤਰ ਵਿਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ 500 ਸਾਲਾਂ ਤੋਂ ਬਾਅਦ ਇਹ ਖੁਸ਼ੀ ਦਾ ਮੌਕਾ ਆਇਆ ਹੈ। ਸਾਨੂੰ ਇਹ ਖੁਸ਼ੀ ਸਭ ਨੂੰ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ ਅਤੇ ਆਪਣੇ ਘਰ ਵਿਚ ਦੀਪਮਾਲਾ ਕਰਨੀ ਚਾਹੀਦੀ ਹੈ। ਜਦੋਂ ਭਗਵਾਨ ਰਾਮ 14 ਸਾਲਾਂ ਬਾਅਦ ਬਨਵਾਸ ਕੱਟ ਕੇ ਅਯੁੱਧਿਆ ਵਿਚ ਆਏ ਸਨ ਤਾਂ ਇਸ ਖੁਸ਼ੀ ਵਿਚ ਸਾਡੇ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਹੁਣ ਰਾਮ ਭਗਵਾਨ 500 ਸਾਲਾਂ ਬਾਅਦ ਆਪਣੇ ਮਹਿਲ ਵਿਚ ਆ ਰਹੇ ਹਨ। ਇਸ ਖੁਸ਼ੀ ਵਜੋਂ ਟਰਾਈਡੈਂਟ ਗਰੁੱਪ ਦੇ ਸਾਰੇ ਕਾਰਪੋਰੇਟ ਦਫ਼ਤਰ ਉਹ ਚਾਹੇ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਹੋਣ, ਜਿਸ ਤਰ੍ਹਾਂ ਲੁਧਿਆਣਾ, ਬਰਨਾਲਾ, ਚੰਡੀਗੜ੍ਹ, ਮੁੰਬਈ, ਦਿੱਲੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿਚ ਕੰਪਨੀ ਦੇ ਦਫ਼ਤਰਾਂ ਵਿਚ ਛੁੱਟੀ ਰਹੇਗੀ ਪਰ ਯੂਨਿਟਾਂ ਵਿਚ ਪ੍ਰੋਡੈਕਟਸ ਦਾ ਕੰਮ ਜਾਰੀ ਰਹੇਗਾ।