ਅਟਾਰੀ ਸਰਹੱਦ ''ਤੇ 300 ਫੁੱਟ ਉੱਚਾ ਤਿਰੰਗਾ ਲਾਉਣ ਨੂੰ ਨਹੀਂ ਮਿਲੀ ਮਨਜ਼ੂਰੀ!

08/02/2016 12:33:08 PM

ਅਟਾਰੀ : ਅਟਾਰੀ ਸਰਹੱਦ ''ਤੇ 300 ਫੁੱਟ ਉੱਚਾ ਤਿਰੰਗਾ ਲਾਉਣ ਦੀ ਯੋਜਨਾ ਠੰਡੇ ਬਸਤੇ ''ਚ ਪੈ ਗਈ ਹੈ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਗ੍ਰਹਿ ਮੰਤਰਾਲੇ ਵਲੋਂ ਇਸ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਇੰਪਰੂਵਮੈਂਟ ਟਰੱਸਟ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਤਿਰੰਗਾ ਪਹਿਲਾਂ ਤੋਂ ਚੁਣੀ ਗਈ ਜਗ੍ਹਾ ਤੋਂ ਦੂਰਾ ਲਾਇਆ ਜਾਵੇ, ਹਾਲਾਂਕਿ ਅਜੇ ਤੱਕ ਟਰੱਸਟ ਨੂੰ ਝੰਡਾ ਲਾਉਣ ਲਈ ਨਵੀਂ ਜ਼ਮੀਨ ਨਹੀਂ ਮਿਲੀ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ 5 ਅਪ੍ਰੈਲ ਨੂੰ ਅਟਾਰੀ ਸਰਹੱਦ ''ਤੇ ਤਿਰੰਗਾ ਲਾਉਣ ਦਾ ਨੀਂਹ ਪੱਥਰ ਰੱਖਿਆ ਸੀ। ਜੋਸ਼ੀ ਨੇ ਦਾਅਵਾ ਕੀਤਾ ਸੀ ਕਿ ਭਾਰਤ ਦੀ ਧਰਤੀ ''ਤੇ ਲਹਿਰਾਉਂਦਾ 300 ਫੁੱਟ ਉੱਚਾ ਤਿਰੰਗਾ ਲਾਹੌਰ ਤੋਂ ਦਿਖਾਈ ਦੇਵੇਗਾ। ਇਹ ਤਿਰੰਗਾ ਟਰੱਸਟ ਨੇ 3 ਮਹੀਨਿਆਂ ਅੰਦਰ ਲਾਉਣਾ ਸੀ ਪਰ ਹੁਣ ਇਸ ਦੇ ਲਈ ਜ਼ਮੀਨ ਲੱਭ ਰਹੇ ਟਰੱਸਟ ਨੂੰ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਦਾ ਇੰਤਜ਼ਾਰ ਕਰਨਾ ਪਵੇਗਾ। 

Babita Marhas

News Editor

Related News