ਨਿੱਕੀ ਉਮਰੇ ਵੱਡੀ ਪੁਲਾਂਘ: ਪੰਜਾਬ ਦੀ 6 ਸਾਲਾ ਧੀ ਨੇ ਮੇਰੂ ਪਰਬਤ 'ਤੇ ਲਹਿਰਾਇਆ ਤਿਰੰਗਾ, ਬਣਾਇਆ ਵਿਸ਼ਵ ਰਿਕਾਰਡ

Saturday, Apr 22, 2023 - 05:36 AM (IST)

ਲੁਧਿਆਣਾ (ਰਾਜ)- ‘ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੂਛੇ ਬਤਾ ਤੇਰੀ ਰਜ਼ਾ ਕਯਾ ਹੈ’ ਇਨ੍ਹਾਂ ਲਾਈਨਾਂ ਨੂੰ ਲੁਧਿਆਣਾ ਦੀ ਰਹਿਣ ਵਾਲੀ ਇਕ ਛੋਟੀ ਉਮਰ ਦੀ ਬੱਚੀ ਨੇ ਸੱਚ ਕਰ ਦਿਖਾਇਆ ਹੈ। ਉਸ ਨੇ 6 ਸਾਲ ਦੀ ਉਮਰ ’ਚ ਮੇਰੂ ਪਰਬਤ ਦੀਆਂ ਚੋਟੀਆਂ ਨੂੰ ਫ਼ਤਿਹ ਕਰ ਕੇ ਇਕ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

ਇਸ ਲਈ ਅੱਜ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਵੀ ਬੱਚੀ ਦੇ ਹੌਸਲੇ ਦੇਖ ਕੇ ਆਪਣੀ ਕੁਰਸੀ ਤੱਕ ਛੱਡਣੀ ਪਈ। ਉਨ੍ਹਾਂ ਨੇ ਬੱਚੀ ਨਾਲ ਹੱਥ ਮਿਲਾਇਆ ਅਤੇ ਉਸ ਨੂੰ ਆਪਣੀ ਕੁਰਸੀ ’ਤੇ ਬਿਠਾ ਕੇ ਉਸ ਦਾ ਮਾਣ ਵਧਾਇਆ ਅਤੇ ਕਿਹਾ ਕਿ ਬੱਚੀ ਨੇ ਇੰਨੀ ਛੋਟੀ ਉਮਰ ’ਚ ਵਿਸ਼ਵ ਰਿਕਾਰਡ ਕਾਇਮ ਕਰ ਕੇ ਮਹਿਲਾ ਸਸ਼ਕਤੀਕਰਨ ਦੀ ਅਨੋਖੀ ਉਦਾਹਰਣ ਪੇਸ਼ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਅਸਲ ’ਚ ਲੁਧਿਆਣਾ ਦੀ ਬੇਟੀ ਸਿਏਨਾ ਚੋਪੜਾ ਦੀ ਉਮਰ ਸਿਰਫ 6 ਸਾਲ ਹੈ। ਉਸ ਨੇ ਇੰਨੀ ਛੋਟੀ ਉਮਰ ਵਿਚ ਵੀ ਸਿਰਫ 39 ਘੰਟੇ ’ਚ ਮੇਰੂ ਪਹਾੜ ਦੀਆਂ ਚੋਟੀਆਂ ਸਰ ਕੀਤੀਆਂ ਹਨ। ਅਜਿਹਾ ਕਰ ਕੇ ਉਸ ਨੇ ਇਕ ਵਿਸ਼ਵ ਰਿਕਾਰਡ ਬਣਾਇਆ ਹੈ। ਅੱਜ ਉਹ ਪੂਰੀ ਦੁਨੀਆਂ ਦੀ ਪਹਿਲੀ ਲੜਕੀ ਹੈ, ਜਿਸ ਨੇ ਛੇ ਸਾਲ ਦੀ ਉਮਰ ’ਚ ਮੇਰੂ ਪਰਬਤ ’ਤੇ ਜਾ ਕੇ ਸਾਡੇ ਦੇਸ਼ ਦਾ ਤਿਰੰਗਾ ਲਹਿਰਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ

ਅੱਜ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਮਿਲਣ ਲਈ ਪੁੱਜੀ ਤਾਂ ਸੀ. ਪੀ. ਬੱਚੀ ਦਾ ਹੌਸਲਾ ਦੇਖ ਕੇ ਖੁਦ ਹੈਰਾਨ ਸਨ। ਉਨ੍ਹਾਂ ਨੇ ਪਹਿਲਾਂ ਬੱਚੀ ਨਾਲ ਹੱਥ ਮਿਲਾਇਆ। ਫਿਰ ਉਸ ਨੂੰ ਆਪਣੀ ਕੁਰਸੀ ’ਤੇ ਬੈਠਣ ਲਈ ਕਿਹਾ। ਸੀ. ਪੀ. ਸਿੱਧੂ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਮੇਰੂ ਪਹਾੜ ਫਤਿਹ ਕਰ ਕੇ ਇਸ ਬੱਚੀ ਨੇ ਦੇਸ਼ ਅਤੇ ਪ੍ਰਦੇਸ਼ ਨੂੰ ਮਾਣ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News