ਟ੍ਰਾਈਸਿਟੀ 'ਚ 'ਮੈਟਰੋ' ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

12/05/2022 11:05:32 AM

ਚੰਡੀਗੜ੍ਹ (ਰਜਿੰਦਰ) : ਹੁਣ ਸ਼ਹਿਰ 'ਚ ਮੈਟਰੋ ਚਲਾਉਣ ਸਬੰਧੀ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਇਸ ਸਬੰਧੀ ਇਕ ਮਹੀਨੇ ਦੇ ਅੰਦਰ-ਅੰਦਰ ਅਧਿਕਾਰਾਂ ਦੀ ਰਿਪੋਰਟ ਸਬੰਧੀ ਪ੍ਰਸ਼ਾਸਕ ਦੀ ਪ੍ਰਧਾਨਗੀ ਹੇਠ ਪਹਿਲੀ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਲਾਹਕਾਰ ਹੀ ਮੋਬਲਿਟੀ ਪਲਾਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਆਏ ਸਨ। ਪ੍ਰਸ਼ਾਸਨ ਵੱਲੋਂ ਉੱਚ ਏਜੰਸੀ ਨੇ ਹੁਣ ਟ੍ਰਾਈਸਿਟੀ 'ਚ ਦੋ ਪੜਾਵਾਂ 'ਚ ਮੈਟਰੋ ਚਲਾਉਣ ਦੀ ਸਿਫਾਰਿਸ਼ ਕੀਤੀ ਹੈ। ਮੈਟਰੋ ਨੂੰ ਕੁੱਲ 39 ਕਿਲੋਮੀਟਰ ਦੇ ਨੈੱਟਵਰਕ ’ਤੇ ਚਲਾਉਣ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ : ਟੈਂਡਰ ਘਪਲਾ : ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਇੰਦੀ ਦੀ ਜ਼ਮਾਨਤ ਸੁਪਰੀਮ ਕੋਰਟ 'ਚ ਵੀ ਹੋਈ ਖਾਰਜ

ਪਹਿਲੇ ਪੜਾਅ 'ਚ ਟ੍ਰਾਈਸਿਟੀ ਦੇ ਅੱਧੇ ਖੇਤਰ ਨੂੰ ਕਵਰ ਕੀਤਾ ਜਾਵੇਗਾ, ਜਦੋਂਕਿ ਦੂਜੇ ਪੜਾਅ 'ਚ ਬਾਕੀ ਖੇਤਰ ਨੂੰ ਕਵਰ ਕੀਤਾ ਜਾਵੇਗਾ। ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਰਾਈਟਸ) ਵੱਲੋਂ ਤਿਆਰ ਡਰਾਫਟ ਫਾਈਨਲ ਰਿਪੋਰਟ 'ਚ ਮੈਟਰੋ ਚਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਰਿਪੋਰਟ ਮੁਤਾਬਕ ਮੈਟਰੋ ਟ੍ਰਾਈਸਿਟੀ ਦੀਆਂ ਵੱਖ-ਵੱਖ ਥਾਵਾਂ ’ਤੇ ਯਾਤਰਾ ਦੀ ਸਹੂਲਤ ਦੇਣ ਦੇ ਨਾਲ-ਨਾਲ ਟ੍ਰੈਫਿਕ ਦੀ ਸਮੱਸਿਆ ਵੀ ਘੱਟ ਕਰੇਗੀ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਹੁਣ ਮੋਬਲਿਟੀ ਪਲਾਨ ਸਬੰਧੀ ਯੂ. ਟੀ. ਪ੍ਰਸ਼ਾਸਕ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਾਵੇਗੀ, ਜਿਸ 'ਚ ਮੈਟਰੋ ਚਲਾਉਣ ਸਬੰਧੀ ਕੋਈ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਰਿਪੋਰਟ ਮੁਤਾਬਕ ਕੁੱਲ 39 ਕਿਲੋਮੀਟਰ ਦੇ ਨੈੱਟਵਰਕ ’ਤੇ ਮੈਟਰੋ ਚਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ 'ਚ ਟ੍ਰਾਈਸਿਟੀ ਖੇਤਰ ਨੂੰ ਦੋ ਪੜਾਵਾਂ 'ਚ ਕਵਰ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਾਸਟਿਕ ਡੋਰ ਦਾ ਕਹਿਰ, ਰਾਹ ਜਾਂਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੀਤਾ ਲਹੂ-ਲੁਹਾਨ, ਪੁੱਜਿਆ ਹਸਪਤਾਲ

ਪਹਿਲੇ ਕੋਰੀਡੋਰ 'ਚ 22.5 ਕਿਲੋਮੀਟਰ ਦਾ ਖੇਤਰ ਅਤੇ ਦੂਜੇ ਕੋਰੀਡੋਰ 'ਚ 16.5 ਕਿਲੋਮੀਟਰ ਦਾ ਖੇਤਰ ਕਵਰ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਵੀ ਏਜੰਸੀ ਨੇ ਵੱਖ-ਵੱਖ ਨੈੱਟਵਰਕਾਂ ’ਤੇ ਮੈਟਰੋ ਚਲਾਉਣ ਦੀ ਸਿਫਾਰਿਸ਼ ਕੀਤੀ ਹੈ। ਦਰਅਸਲ ਮੀਟਿੰਗ 'ਚ ਸਬੰਧਿਤ ਧਿਰਾਂ ਨੇ ਕਿਹਾ ਕਿ ਸਾਰੇ ਰਸਤਿਆਂ ’ਤੇ ਆਵਾਜਾਈ ਦੀ ਸਮੱਸਿਆ ਹੈ। ਇਸ ਲਈ ਇਨ੍ਹਾਂ ਸਾਰੇ ਰੂਟਾਂ ਦੀ ਸਮੱਸਿਆ ਦੇ ਆਧਾਰ ’ਤੇ ਮੈਟਰੋ ਕੋਰੀਡੋਰ ਨੂੰ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਇਹ ਹਨ ਪ੍ਰਸਤਾਵਿਤ ਮੈਟਰੋ ਕਾਰੀਡੋਰ
ਰਿਪੋਰਟ 'ਚ ਪ੍ਰਸਤਾਵਿਤ ਮੈਟਰੋ ਕਾਰੀਡੋਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ, ਜੋ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਬੁੱਢਣਪੁਰ ਚੌਂਕ ਤੱਕ ਪਹੁੰਚੇਗਾ। ਦੂਜੇ ਪਾਸੇ ਦੂਜੇ ਕਾਰੀਡੋਰ 'ਚ ਇਹ ਆਈ. ਐੱਸ. ਬੀ. ਟੀ.-43 ਨੂੰ ਉਦਯੋਗਿਕ ਖੇਤਰ ਨਾਲ ਜੋੜੇਗਾ। ਦੱਸ ਦੇਈਏ ਕਿ ਮੈਟਰੋ ਪ੍ਰਾਜੈਕਟ ਪੂਰੀ ਤਰ੍ਹਾਂ ਡੰਪ ਹੋ ਚੁੱਕਾ ਸੀ। ਇਸ ਨੂੰ ਰੋਕ ਦਿੱਤਾ ਗਿਆ ਸੀ। ਕਈ ਸਾਲਾਂ ਤੋਂ ਕੋਈ ਮੀਟਿੰਗ ਵੀ ਨਹੀਂ ਹੋ ਰਹੀ ਸੀ ਪਰ ਹੁਣ ਉਸ ਸਬੰਧੀ ਮੁੜ ਚਰਚਾ ਸ਼ੁਰੂ ਹੋ ਗਈ ਹੈ। ਮੈਟਰੋ ਪ੍ਰਾਜੈਕਟ ਲਈ ਤਿਆਰ ਕੀਤੀ ਗਈ ਸੋਧੀ ਹੋਈ ਡਿਟੇਲ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) 'ਚ ਪ੍ਰਾਜੈਕਟ ਦੀ ਲਾਗਤ ਵਧਾ ਕੇ 14,000 ਕਰੋੜ ਰੁਪਏ ਕਰ ਦਿੱਤੀ ਗਈ ਹੈ ਪਰ ਹੁਣ 10 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਇਸ ਲਈ ਪ੍ਰਾਜੈਕਟ ਦੀ ਲਾਗਤ ਬਹੁਤ ਵੱਧ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News