ਟ੍ਰੇਵਲ ਏਜੰਟ ਦੇ ਧੋਖੇ ਦੀ ਬਲੀ ਚੜ੍ਹਿਆ ਨੌਜਵਾਨ, 2 ਮਹੀਨੇ ਬਾਅਦ ਲਾਸ਼ ਪੁੱਜੀ ਘਰ (ਤਸਵੀਰਾਂ)

04/19/2019 4:48:06 PM

ਹੁਸ਼ਿਆਪੁਰ (ਅਮਰੀਕ) - ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਦੀ ਲਾਸ਼ ਅੱਜ ਉਸ ਦੇ ਘਰ ਪਹੁੰਚ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਬਲਵਿੰਦਰ ਸਿੰਘ ਨੇ ਸਪੇਨ ਜਾਣਾ ਸੀ ਪਰ ਏਜੰਟ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਨੂੰ ਯੂਕਰੇਨ ਭੇਜ ਦਿੱਤਾ ਅਤੇ ਬਰਫੀਲੇ ਰਾਸਤਿਆਂ ਤੋਂ ਸਪੇਨ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਕਰੀਬ ਦੋ ਮਹੀਨਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਜ ਉਸ ਦੀ ਲਾਸ਼ ਉਸ ਦੇ ਘਰ ਪਹੁੰਚ ਗਈ ਹੈ, ਜਿਸ ਕਾਰਨ ਉਸ ਦੇ ਘਰ ਮਾਤਮ ਛਾ ਗਿਆ।

PunjabKesari

ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ, ਜਿਸ ਦੌਰਾਨ ਉਸ ਦੀ ਮੁਲਾਕਾਤ ਨਿੱਛਲ ਸਿੰਮੀ ਨਾਂ ਦੀ ਇਕ ਔਰਤ ਨਾਲ ਹੋਈ, ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ। ਸਤੰਬਰ, 2018 ਨੂੰ ਬਲਵਿੰਦਰ ਸਪੇਨ ਜਾਣ ਲਈ ਆਪਣੇ ਘਰੋਂ ਨਿਕਲ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਬਲਵਿੰਦਰ ਦੀ ਸਿੰਮੀ ਨਾਲ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਉਸ ਨੂੰ ਸਪੇਨ ਦੀ ਥਾਂ ਯੂਕਰੇਨ ਭੇਜ ਦਿੱਤਾ ਅਤੇ ਇੱਥੋਂ ਕਰੀਬ 5 ਮਹੀਨਿਆਂ ਬਾਅਦ ਪੋਲੈਂਡ ਸਰਹੱਦ 'ਤੇ ਬਰਫ਼ੀਲਾ ਰਾਸਤਾ ਤੈਅ ਕਰਦੇ ਸਮੇਂ ਉਸ ਦੀ ਮੌਤ ਹੋ ਗਈ।

PunjabKesari

ਬਲਵਿੰਦਰ ਦੀ ਮੌਤ ਹੋ ਜਾਣ ਦਾ ਪਤਾ ਲੱਗਣ 'ਤੇ ਏਜੰਟ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਬਲਵਿੰਦਰ ਨੇ ਉਨ੍ਹਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ ਤਾਂ ਉਹ ਪੋਲੈਂਡ ਤੋਂ ਨਿਕਲ ਰਿਹਾ ਸੀ, ਫਿਰ ਉਸ ਤੋਂ ਬਾਅਦ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। 

PunjabKesari

ਇਸ ਦੌਰਾਨ ਬਲਵਿੰਦਰ ਦੇ ਪਰਿਵਾਰ ਨੇ ਜਦੋਂ ਯੂਕਰੇਨ 'ਚ ਇਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਸ ਦੀ ਮੋਬਾਈਲ ਲੋਕੇਸ਼ਨ ਤੋਂ ਉਸ ਦੀ ਲਾਸ਼ ਦੇ ਬਾਰੇ ਪਤਾ ਲੱਗ ਗਿਆ, ਜੋ ਕਰੀਬ ਦੋ ਮਹੀਨਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਜ ਉਨ੍ਹਾਂ ਨੇ ਘਰ ਪਹੁੰਚ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਏਜੰਟ ਸਿੰਮੀ ਨੇ ਬਲਵਿੰਦਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਧੋਥਾਧੜੀ ਕੀਤੀ ਹੈ, ਜਿਸ ਦੇ ਖਿਲਾਫ ਉਨ੍ਹਾਂ ਨੇ ਕਤਲ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

 


rajwinder kaur

Content Editor

Related News