ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ ਭੇਤ ਨੇ ਉਡਾਏ ਪਰਿਵਾਰ ਦੇ ਹੋਸ਼

Saturday, Jun 03, 2023 - 06:39 PM (IST)

ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ ਭੇਤ ਨੇ ਉਡਾਏ ਪਰਿਵਾਰ ਦੇ ਹੋਸ਼

ਜਲੰਧਰ (ਜ. ਬ.)– ਯੂਕ੍ਰੇਨ ਭੇਜਣ ਦੇ ਨਾਂ ’ਤੇ ਕਲਾਇੰਟ ਕੋਲੋਂ ਲੱਖਾਂ ਰੁਪਏ ਲੈ ਕੇ ਵੀਜ਼ਾ ਨਾ ਲੁਆਉਣ ਅਤੇ ਫਿਰ ਪੈਸੇ ਦੇਣ ਤੋਂ ਮੁੱਕਰਨ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਯੂਰੋਕੌਨ ਗਲੋਬ ਇਮੀਗ੍ਰੇਸ਼ਨ ਦੇ ਟਰੈਵਲ ਏਜੰਟ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਏਜੰਟ ਖ਼ਿਲਾਫ਼ ਪਹਿਲਾਂ ਵੀ ਫਰਾਡ ਦਾ ਕੇਸ ਦਰਜ ਹੋਇਆ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ ਪਰ ਹੁਣ ਜ਼ਮਾਨਤ ’ਤੇ ਆ ਕੇ ਉਹ ਦੋਬਾਰਾ ਫਰਾਡ ਦੀ ਦੁਕਾਨ ਚਲਾ ਰਿਹਾ ਸੀ। ਫਿਲਹਾਲ ਫਰਜ਼ੀ ਏਜੰਟ ਅਮਨਦੀਪ ਸਿੰਘ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਗੋਬਿੰਦਪੁਰ ਖੁਣਖੁਣ ਹੁਸ਼ਿਆਰਪੁਰ ਨੇ ਦੋਸ਼ ਲਾਏ ਸਨ ਕਿ ਉਸ ਦੀ ਵਾਸਲ ਮਾਲ ਵਿਚ ਸਥਿਤ ਯੂਰੋਕੌਨ ਕਲੋਬ ਇਮੀਗ੍ਰੇਸ਼ਨ ਦੇ ਏਜੰਟ ਅਮਨਦੀਪ ਸਿੰਘ ਨਾਲ 13 ਅਗਸਤ 2021 ਨੂੰ ਮੀਟਿੰਗ ਹੋਈ ਸੀ। ਉਸ ਨੇ ਯੂਕ੍ਰੇਨ ਜਾਣ ਲਈ ਉਸ ਨਾਲ ਸੰਪਰਕ ਕੀਤਾ ਸੀ। ਏਜੰਟ ਅਮਨਦੀਪ ਸਿੰਘ ਨੇ ਉਨ੍ਹਾਂ ਤੋਂ ਯੂਕ੍ਰੇਨ ਦਾ ਵੀਜ਼ਾ ਲੁਆਉਣ ਲਈ ਸਾਢੇ 5 ਲੱਖ ਰੁਪਏ ਮੰਗੇ ਸਨ।

ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ ਨੇ ਕਾਲਾ ਕਾਰੋਬਾਰ

ਪੀੜਤ ਅਮਨਦੀਪ ਸਿੰਘ ਨੇ ਕਿਹਾ ਕਿ ਉਸ ਨੇ ਏਜੰਟ ਨੂੰ ਉਸੇ ਦਿਨ 29 ਹਜ਼ਾਰ ਰੁਪਏ ਅਤੇ ਦਸਤਾਵੇਜ਼ ਦੇ ਦਿੱਤੇ ਸਨ। 18 ਨਵੰਬਰ 2021 ਨੂੰ ਏਜੰਟ ਨੇ ਪੂਰੀ ਪੇਮੈਂਟ ਮੰਗੀ ਪਰ ਪੀੜਤ ਨੇ ਉਸ ਦੇ ਖਾਤੇ ਵਿਚ 3 ਲੱਖ ਰੁਪਏ ਪਾ ਦਿੱਤੇ ਸਨ ਅਤੇ ਬਾਕੀ ਦੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣ ਨੂੰ ਕਿਹਾ ਸੀ। ਦੋਸ਼ ਹੈ ਕਿ ਏਜੰਟ ਨੇ ਚੰਡੀਗੜ੍ਹ ਤੋਂ ਉਸ ਦਾ ਮੈਡੀਕਲ ਵੀ ਕਰਵਾਇਆ ਪਰ ਉਸ ਤੋਂ ਬਾਅਦ ਉਸ ਨੇ ਪੀੜਤ ਨੌਜਵਾਨ ਅਮਨਦੀਪ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਅਮਨਦੀਪ ਜਦੋਂ ਆਪਣੀ ਫਾਈਲ ਬਾਰੇ ਪੁੱਛਣ ਲਈ ਏਜੰਟ ਦੇ ਦਫ਼ਤਰ ਆਉਂਦਾ ਤਾਂ ਉਸ ਨਾਲ ਉਥੇ ਬਦਸਲੂਕੀ ਕੀਤੀ ਜਾਂਦੀ ਅਤੇ ਏਜੰਟ ਨੇ ਕਈ ਵਾਰ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਪੈਸੇ ਵਾਪਸ ਮੰਗਣ ’ਤੇ ਏਜੰਟ ਅਮਨਦੀਪ ਸਿੰਘ ਨੇ ਕਲਾਇੰਟ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਨਾ ਦੇਣ ਦੀ ਗੱਲ ਕਹੀ। 

ਹਾਲਾਂਕਿ ਪੁਲਸ ਦੀ ਧਮਕੀ ਦੇਣ ’ਤੇ ਏਜੰਟ ਨੇ 2 ਲੱਖ ਰੁਪਏ ਦੇ ਦਿੱਤੇ ਸਨ ਪਰ ਬਾਕੀ ਦੇ 138650 ਰੁਪਏ ਨਹੀਂ ਮੋੜੇ। ਸ਼ਿਕਾਇਤ ਆਉਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਏਜੰਟ ਨੂੰ ਨੋਟਿਸ ਵੀ ਭੇਜੇ ਪਰ ਉਹ ਇਕ ਵਾਰ ਵੀ ਪੇਸ਼ ਨਹੀਂ ਹੋਇਆ। ਅਜਿਹੇ ਵਿਚ ਥਾਣਾ ਨਵੀਂ ਬਾਰਾਦਰੀ ਵਿਚ ਏਜੰਟ ਅਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਵੀ ਇਸੇ ਤਰ੍ਹਾਂ ਆਪਣੇ ਕਲਾਇੰਟ ਨਾਲ ਫਰਾਡ ਕਰ ਚੁੱਕਾ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਕੈਨੇਡਾ ਤੋਂ ਮੰਦਭਾਗੀ ਖ਼ਬਰ, ਨਿਆਗਰਾ ਫਾਲ 'ਚ ਡਿੱਗਣ ਕਾਰਨ ਲੋਹੀਆਂ ਖ਼ਾਸ ਦੀ ਕੁੜੀ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 


author

shivani attri

Content Editor

Related News