ਮੰਤਰੀ ਰਾਜਾ ਵੜਿੰਗ ਵੱਲੋਂ 'ਲੁਧਿਆਣਾ ਬੱਸ ਅੱਡੇ' ਦੀ ਅਚਨਚੇਤ ਚੈਕਿੰਗ, ਹੱਥੀਂ ਚੁੱਕਿਆ ਕੂੜਾ-ਕਰਕਟ (ਤਸਵੀਰਾਂ)

Sunday, Oct 03, 2021 - 09:52 AM (IST)

ਮੰਤਰੀ ਰਾਜਾ ਵੜਿੰਗ ਵੱਲੋਂ 'ਲੁਧਿਆਣਾ ਬੱਸ ਅੱਡੇ' ਦੀ ਅਚਨਚੇਤ ਚੈਕਿੰਗ, ਹੱਥੀਂ ਚੁੱਕਿਆ ਕੂੜਾ-ਕਰਕਟ (ਤਸਵੀਰਾਂ)

ਲੁਧਿਆਣਾ (ਮੋਹਿਨੀ) : ਟਰਾਂਸਪੋਰਟ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਸਰਗਰਮ ਹਨ। ਇਸ ਦੇ ਮੱਦੇਨਜ਼ਰ ਐਤਵਾਰ ਦੀ ਸਵੇਰੇ ਉਨ੍ਹਾਂ ਵੱਲੋਂ ਸਫ਼ਾਈ ਮੁਹਿੰਮ ਨੂੰ ਲੈ ਕੇ ਲੁਧਿਆਣਾ ਬੱਸ ਅੱਡੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਪਿਆ ਕੂੜਾ-ਕਰਕਟ ਖ਼ੁਦ ਆਪਣੇ ਹੱਥਾਂ ਨਾਲ ਚੁੱਕਿਆ। ਉਨ੍ਹਾਂ ਨੇ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜੀ. ਐੱਮਜ਼ ਨੂੰ ਇਸ ਸਬੰਧੀ ਆਖ਼ਰੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬੱਸ ਅੱਡੇ 'ਤੇ ਰੋਜ਼ਾਨਾ ਸਫ਼ਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਅੱਗੇ ਤੋਂ ਸਫ਼ਾਈ ਨੂੰ ਲੈ ਕੇ ਕੋਈ ਕੋਤਾਹੀ ਹੋਈ ਤਾਂ ਜੀ. ਐੱਮਸ. ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹੈਲੀਕਾਪਟਰ ਬਣਿਆ ਪਹੇਲੀ, ਚੰਨੀ ਗਏ ਹੈਲੀਕਾਪਟਰ ਵਿਚ ਪਰਤੇ ਫਲਾਈਟ ਰਾਹੀਂ

PunjabKesari

ਉਨ੍ਹਾਂ ਕਿਹਾ ਕਿ ਬੱਸ ਅੱਡੇ 'ਤੇ ਜਿੱਥੇ ਸਵਾਰੀਆਂ ਆਉਂਦੀਆਂ ਹਨ, ਉੱਥੇ ਤਾਂ ਸਫ਼ਾਈ ਹੈ ਪਰ ਆਸੇ-ਪਾਸੇ ਦੇ ਹਾਲਾਤ ਨਾਜ਼ੁਕ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਪੂਰੇ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਹੁਲ-ਪ੍ਰਿਅੰਕਾ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਵੱਡਾ ਬਿਆਨ, ਟਵੀਟ ਕਰਕੇ ਕਹੀ ਇਹ ਗੱਲ

PunjabKesari

ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਅਚਨਚੇਤ ਕੀਤੀ ਗਈ ਚੈਕਿੰਗ ਹੈ ਅਤੇ ਪੂਰੇ ਪੰਜਾਬ 'ਚ ਸਫ਼ਾਈ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਰੋਡਵੇਜ਼ ਡਿਪੂ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਬਿਨਾਂ ਪਾਰਟਸ ਦੇ ਖੜ੍ਹੀਆਂ ਕੁੱਝ ਬੱਸਾਂ ਦਾ ਜਾਇਜ਼ਾ ਲਿਆ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News