ਟਰਾਂਸਪੋਰਟ ਮੰਤਰੀ ਭੁੱਲਰ ਨੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਮਾਰਿਆ ਛਾਪਾ, ਹੋਇਆ ਇਹ ਖ਼ੁਲਾਸਾ (ਵੀਡੀਓ)

04/06/2022 11:48:41 AM

ਅੰਮ੍ਰਿਤਸਰ (ਬਿਊਰੋ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਰਾਤ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ 'ਤੇ ਪਹੁੰਚ ਕੇ ਛਾਪਾ ਮਾਰਿਆ। ਉਨ੍ਹਾਂ ਨੇ ਟਰਾਂਸਪੋਰਟਰਾਂ ਨਾਲ ਗੱਲਬਾਤ ਕਰਦੇ ਹੋਏ ਬਿਨਾਂ ਟੈਕਸ ਤੋਂ ਚੱਲ ਰਹੀਆਂ ਬੱਸਾਂ ਦਾ ਸਵੇਰੇ ਹੀ ਟੈਕਸ ਜਮਾਂ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਜੀਲੈਂਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਅੰਮ੍ਰਿਤਸਰ ਬੱਸ ਸਟੈਂਡ ਪਹੁੰਚੇ ਮੰਤਰੀ ਲਾਲਜੀਤ ਭੁੱਲਰ ਦੇ ਸਾਹਮਣੇ ਟਰਾਂਸਪੋਰਟਰਾਂ ਨੇ ਅੰਮ੍ਰਿਤਸਰ ਦੇ ਆਰ.ਟੀ.ਏ. ਦੇ ਡਰਾਈਵਰ ਏ.ਐੱਸ.ਆਈ. ਰਮਨਦੀਪ ਦਾ ਨਾਂ ਲਿਆ। ਟਰਾਂਸਪੋਰਟਰਾਂ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਟੈਕਸ ਨਹੀਂ ਦੇ ਰਹੇ। ਉਹ ਆਰ.ਟੀ.ਏ. ਡਰਾਈਵਰ ਨੂੰ ਪੈਸੇ ਦਿੰਦੇ ਹਨ ਅਤੇ ਬਗੈਰ ਟੈਕਸ ਤੋਂ ਬੱਸਾਂ ਚਲਾਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਮੰਤਰੀ ਭੁੱਲਰ ਨੇ ਟੈਕਸ ਨਾ ਦੇਣ ਵਾਲੀਆਂ 15 ਦੇ ਕਰੀਬ ਬੱਸਾਂ ਨੂੰ ਜ਼ਬਤ ਕਰ ਲਿਆ। ਇਸ ਮੌਕੇ ਟਰਾਂਸਪੋਰਟਰਾਂ ਨੇ ਮੰਤਰੀ ਭੁੱਲਰ ਨੂੰ ਆਪਣੀਆਂ ਪਰੇਸ਼ਾਨੀਆਂ ਵੀ ਦੱਸੀਆਂ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਦੇਣ ਲਈ ਤਿਆਰ ਹਾਂ ਪਰ ਜਿਹੜੀ ਸਵਾਰੀ ਅਸੀਂ 400 ਰੁਪਏ ਟੈਕਸ ਭਰ ਕੇ ਲਿਜਾਂਦੇ ਹਾਂ, ਉਹੀ ਸਵਾਰੀ ਹੋਰ ਬੱਸਾਂ ਵਾਲੇ ਬਗੈਰ ਟੈਕਸ 250 ਰੁਪਏ 'ਚ ਲਿਜਾਂਦੇ ਹਨ। ਅਜਿਹੇ 'ਚ ਨੁਕਸਾਨ ਸਾਡਾ ਹੀ ਹੈ। ਸਾਰੇ ਟਰਾਂਸਪੋਰਟਰਾਂ ਨੇ ਖੁੱਲ੍ਹੇਆਮ ਆਰ.ਟੀ.ਏ. ਡਰਾਈਵਰ ਰਮਨਦੀਪ ਦਾ ਨਾਂਅ ਲਿਆ ਤੇ ਦੱਸਿਆ ਕਿ ਉਹ ਪੈਸੇ ਲੈ ਕੇ ਸਾਡੀਆਂ ਬੱਸਾਂ ਬਗੈਰ ਟੈਕਸ ਚਲਵਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News