ਵੇਖੋ, ਕਿਵੇਂ ਏ. ਐੱਸ. ਆਈ. ਦੇ ਗਲ ਪਏ ਪ੍ਰਦਰਸ਼ਨਕਾਰੀ, ਵੀਡੀਓ ਵਾਇਰਲ
Wednesday, Jan 31, 2018 - 12:34 PM (IST)
ਤਰਨਾਤਰਨ (ਵਿਜੇ ਕੁਮਾਰ) - ਤਰਨਤਾਰਨ ਦੇ ਬੱਸ ਅੱਡੇ 'ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਪਹੁੰਚੇ ਏ. ਐੱਸ. ਆਈ. ਸੰਜੀਵ ਕੁਮਾਰ ਨੂੰ ਵੀ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਨਾ ਸਿਰਫ ਮੁਲਜ਼ਮ ਨਾਲ ਧੱਕਾਮੁੱਕੀ ਕੀਤੀ ਗਈ ਸਗੋਂ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆ। ਮੁਲਾਜ਼ਮ ਹੋਲੀ-ਹੋਲੀ ਉਨ੍ਹਾਂ ਤੋਂ ਬੱਚਦੇ ਹੋਏ ਮੋਟਸਾਈਕਲ ਤੱਕ ਪਹੁੰਚਿਆ ਤੇ ਸਾਥੀ ਦੇ ਮਗਰ ਬੈਠ ਕੇ ਉੱਥੋ ਚਲਾ ਗਿਆ। ਕੁਝ ਲੋਕਾਂ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ ਪਰ ਏ. ਐੱਸ. ਆਈ. ਸੰਜੀਵ ਦੇਖਦੇ ਹੀ ਦੇਖਦੇ ਹਵਾ ਹੋ ਗਿਆ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਇੰਨਸਾਫ ਲਈ ਲੋਕਾਂ ਨੇ ਚੱਕਾ ਜਾਮ ਕੀਤਾ ਹੋਇਆ ਸੀ। ਜਿਸ ਤਰ੍ਹਾਂ ਹੀ ਏ. ਐੱਸ. ਆਈ ਸੰਜੀਵ ਕੁਮਾਰ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਪਹੁੰਚੇ ਤਾਂ ਭੜਕੇ ਲੋਕ ਉਸ ਦੇ ਗਲੇ ਪੈ ਗਏ। ਇਸ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।