ਟ੍ਰਾਂਸਫਾਰਮਰ ''ਚੋਂ ਤੇਲ ਤੇ ਤਾਬਾਂ ਚੋਰੀ

Thursday, Aug 24, 2017 - 11:36 AM (IST)

ਟ੍ਰਾਂਸਫਾਰਮਰ ''ਚੋਂ ਤੇਲ ਤੇ ਤਾਬਾਂ ਚੋਰੀ

ਚੋਹਲਾ ਸਾਹਿਬ (ਨਈਅਰ)-ਇੱਥੋਂ ਦੇ ਇਕ ਕਿਸਾਨ ਦੇ ਖੇਤਾਂ ਵਿਚ ਲੱਗੇ ਟ੍ਰਾਂਸਫਾਰਮਰ 'ਚੋਂ ਚੋਰ ਤੇਲ ਤੇ ਤਾਂਬਾ ਚੋਰੀ ਕਰ ਕੇ ਲੈ ਗਏ। ਪੀੜਤ ਕਿਸਾਨ ਸਤਨਾਮ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਗਿਆ ਤਾਂ ਦੇਖਿਆ ਕਿ ਉਸ ਦੇ ਸਾਢੇ 12 ਹਾਰਸ ਪਾਵਰ ਦੇ ਟ੍ਰਾਂਸਫਾਰਮਰ 'ਚੋਂ ਚੋਰ ਤੇਲ ਤੇ ਤਾਂਬਾ ਚੋਰੀ ਕਰਕੇ ਲੈ ਗਏ ਸਨ। ਇਸ ਤੋਂ ਇਲਾਵਾ ਚੋਰਾਂ ਵੱਲੋਂ ਨੇੜੇ ਦੇ ਹੀ ਇਕ ਹੋਰ ਕਿਸਾਨ ਪਿਆਰਾ ਸਿੰਘ ਪੁੱਤਰ ਤਰਲੋਕ ਸਿੰਘ ਦੇ ਟ੍ਰਾਂਸਫਾਰਮਰ 'ਚੋਂ ਵੀ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਟ੍ਰਾਂਸਫਾਰਮ ਸੜਕ 'ਤੇ ਲੱਗਾ ਹੋਣ ਕਰ ਕੇ ਇਹ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਮਹਿਕਮਾ ਪਾਵਰਕਾਮ ਦੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News