ਜਲੰਧਰ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ ਪੁਲਸ ''ਚ ਵੱਡਾ ਫੇਰਬਦਲ, CIA ਸਟਾਫ਼ ਸਣੇ 7 ਥਾਣਿਆਂ ਦੇ SHO ਬਦਲੇ
Friday, Mar 31, 2023 - 02:29 AM (IST)
ਜਲੰਧਰ (ਵਰੁਣ)– ਲੋਕ ਸਭਾ ਦੀ ਜ਼ਿਮਨੀ ਚੋਣ ਦੀ ਤਾਰੀਖ਼ ਤੈਅ ਹੋਣ ਦੇ ਐਲਾਨ ਤੋਂ ਬਾਅਦ ਪੁਲਸ ਵਿਭਾਗ ਵਿਚ ਬਦਲੀਆਂ ਦਾ ਸਿਲਸਿਲਾ ਜਾਰੀ ਹੈ। ਜਲੰਧਰ ਦੇ ਡੀ. ਸੀ. ਪੀ. ਇਨਵੈਸਟੀਗੇਸ਼ਨ ਅਤੇ ਏ. ਸੀ. ਪੀਜ਼ ਬਦਲਣ ਤੋਂ ਬਾਅਦ ਹੁਣ ਸੀ. ਆਈ. ਏ. ਸਟਾਫ, ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਸਮੇਤ 7 ਥਾਣਿਆਂ ਦੇ ਐੱਸ. ਐੱਚ. ਓਜ਼, ਚੌਕੀ ਇੰਚਾਰਜ ਅਤੇ ਕੁਝ ਵਿੰਗਾਂ ਦੇ ਇੰਚਾਰਜ ਵੀ ਇਧਰੋਂ-ਉਧਰ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ
ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੂੰ ਬਦਲ ਕੇ ਸੀ. ਪੀ. ਆਫਿਸ ਵਿਚ ਭੇਜਿਆ ਗਿਆ ਹੈ। ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਦਰਜੀਤ ਸਿੰਘ ਸੈਣੀ ਨੂੰ ਇੰਚਾਰਜ ਸਪੈਸ਼ਲ ਬ੍ਰਾਂਚ ਨਿਯੁਕਤ ਕੀਤਾ ਗਿਆ ਹੈ। ਥਾਣਾ ਨੰਬਰ 3 ਦੇ ਇੰਚਾਰਜ ਸੁਖਦੇਵ ਸਿੰਘ ਨੂੰ ਇੰਚਾਰਜ ਕੰਟਰੋਲ ਰੂਮ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਥਾਣਾ ਨੰਬਰ 5 ਦੇ ਕਮਲਜੀਤ ਸਿੰਘ ਨੂੰ ਇਲੈਕਸ਼ਨ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪੁਲਸ ਲਾਈਨ ਵਿਚ ਤਾਇਨਾਤ ਇੰਸ. ਭਰਤ ਮਸੀਹ ਨੂੰ ਥਾਣਾ ਸਦਰ ਵਿਚ ਬਤੌਰ ਐੱਸ. ਐੱਚ. ਓ. ਲਾਇਆ ਗਿਆ ਹੈ। ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਨੂੰ ਬਦਲ ਕੇ ਇੰਚਾਰਜ ਟੈਕਨੀਕਲ ਸੈੱਲ ਬਣਾਇਆ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਸੁਖਬੀਰ ਸਿੰਘ ਨੂੰ ਇੰਚਾਰਜ ਐੱਫ. ਆਰ. ਓ. ਨਿਯੁਕਤ ਕੀਤਾ ਗਿਆ ਹੈ।
ਥਾਣਾ ਨੰਬਰ 8 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੂੰ ਬਦਲ ਕੇ ਸੋਸ਼ਲ ਮੀਡੀਆ ਸੈੱਲ ਦਾ ਇੰਚਾਰਜ, ਸੀ. ਆਈ. ਏ. ਸਟਾਫ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੂੰ ਲਾਈਨ ਆਫਿਸਰ ਪੁਲਸ ਲਾਈਨ, ਸਾਬਕਾ ਲਾਈਨ ਆਫਿਸਰ ਸ਼ਸ਼ੀਪਾਲ ਸ਼ਰਮਾ ਨੂੰ ਸੀ. ਆਈ. ਏ. ਸਟਾਫ ਇੰਚਾਰਜ ਅਤੇ ਥਾਣਾ ਕੈਂਟ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਇੰਚਾਰਜ ਰਿਕਰੂਟਮੈਂਟ ਸੈੱਲ ਤਾਇਨਾਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ, ਲੱਖਾਂ ਦੀ ਗਿਣਤੀ 'ਚ ਪੁੱਜੇ ਸ਼ਰਧਾਲੂ
ਇਸੇ ਤਰ੍ਹਾਂ ਥਾਣਾ ਨੰਬਰ 4 ਦੇ ਇੰਚਾਰਜ ਮੁਕੇਸ਼ ਕੁਮਾਰ ਨੂੰ ਇੰਚਾਰਜ ਲਾਇਸੈਂਸਿੰਗ ਬ੍ਰਾਂਚ, ਐੱਸ. ਆਈ. ਸੰਜੀਵ ਕੁਮਾਰ (ਓ. ਐੱਸ. ਆਈ. ਸੀ. ਪੀ. ਆਫਿਸ) ਥਾਣਾ ਨੰਬਰ 8 ਦੇ ਇੰਚਾਰਜ, ਪਰਾਗਪੁਰ ਚੌਕੀ ਦੇ ਇੰਚਾਰਜ ਬਲਜਿੰਦਰ ਿਸੰਘ ਨੂੰ ਐਡੀਸ਼ਨਲ ਐੱਸ. ਐੱਚ. ਓ. ਥਾਣਾ ਨੰਬਰ 4, ਸਾਬਕਾ ਇੰਚਾਰਜ ਰਿਕਰੂਟਮੈਂਟ ਸੈੱਲ ਮੰਗਲ ਸਿੰਘ ਨੂੰ ਐਡੀਸ਼ਨਲ ਐੱਸ. ਐੱਚ. ਓ. ਥਾਣਾ ਕੈਂਟ, ਜਦੋਂ ਕਿ ਨਾਰਕੋਟਿਕਸ ਸੈੱਲ ਦੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੂੰ ਪਰਾਗਪੁਰ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।