ਇੱਕੋ ਸਟੇਸ਼ਨ ’ਤੇ ਲੰਬੇ ਸਮੇਂ ਤੋਂ ਤਾਇਨਾਤ 160 ਹੋਰ ਪੁਲਸ ਮੁਲਾਜ਼ਮਾਂ ਦੇ ਤਬਾਦਲੇ

Thursday, Oct 08, 2020 - 01:03 PM (IST)

ਇੱਕੋ ਸਟੇਸ਼ਨ ’ਤੇ ਲੰਬੇ ਸਮੇਂ ਤੋਂ ਤਾਇਨਾਤ 160 ਹੋਰ ਪੁਲਸ ਮੁਲਾਜ਼ਮਾਂ ਦੇ ਤਬਾਦਲੇ

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਐੱਸ. ਐਸ. ਪੀ. ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਸ ਦੇ ਕੰਮਕਾਜ 'ਚ ਹੋਰ ਤੇਜ਼ੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਇੱਕ ਹੀ ਸਟੇਸ਼ਨ ’ਤੇ ਲੰਬੇ ਅਰਸੇ ਤੋਂ ਤਾਇਨਾਤ 160 ਹੋਰ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਹਨ।

ਐੱਸ. ਐੱਸ. ਪੀ. ਦੁੱਗਲ ਨੇ ਦੱਸਿਆ ਕਿ ਪਟਿਆਲਾ ਸਬ ਡਵੀਜ਼ਨ ਸਿਟੀ-1 ਦੇ 60 ਪੁਲਸ ਮੁਲਾਜ਼ਮ, ਸਬ ਡਵੀਜ਼ਨ ਦਿਹਾਤੀ ਦੇ 58, ਸਬ ਡਵੀਜ਼ਨ ਸਿਟੀ-2 ਦੇ 19 ਅਤੇ ਸਬ ਡਵੀਜ਼ਨ ਨਾਭਾ ਦੇ 23 ਪੁਲਸ ਮੁਲਾਜ਼ਮ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇਕ ਹੀ ਸਟੇਸ਼ਨ ’ਤੇ ਤਾਇਨਾਤ ਸਨ ਜਾਂ ਵਾਰ-ਵਾਰ ਇਕ ਹੀ ਸਟੇਸ਼ਨ ’ਤੇ ਤਾਇਨਾਤ ਹੁੰਦੇ ਆ ਰਹੇ ਸਨ, ਨੂੰ ਪ੍ਰਬੰਧਕੀ ਆਧਾਰ ’ਤੇ ਦੂਸਰੀਆ ਸਬ ਡਵੀਜ਼ਨ ਜਾਂ ਥਾਣੇ 'ਚ ਤਬਦੀਲ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਵੀ ਪਟਿਆਲਾ ਸਬ ਡਵੀਜ਼ਨ ਸਿਟੀ-2, ਸਬ ਡਵੀਜ਼ਨ ਰਾਜਪੁਰਾ, ਨਾਭਾ, ਘਨੌਰ, ਸਮਾਣਾ ਅਤੇ ਪਾਤੜਾਂ 'ਚ ਇਕ ਹੀ ਸਟੇਸ਼ਨ ’ਤੇ ਲੰਬੇ ਸਮੇਂ ਤੋਂ ਤਾਇਨਾਤ ਰਹੇ ਕੁੱਲ 218 ਪੁਲਸ ਮੁਲਾਜ਼ਮਾਂ ਦੀਆਂ ਬਦਲੀਆ ਕੀਤੀਆਂ ਗਈਆਂ ਸਨ ਅਤੇ ਬੀਤੇ ਦਿਨ ਹੋਈਆਂ ਬਦਲੀਆਂ ਤੋਂ ਬਾਅਦ ਕੁੱਲ 378 ਮੁਲਾਜ਼ਮਾਂ ਦੀਆਂ ਬਦਲੀਆਂ ਪ੍ਰਬੰਧਕੀ ਆਧਾਰ ’ਤੇ ਕੀਤੀਆਂ ਜਾ ਚੁੱਕੀਆਂ ਹਨ।

ਐੱਸ. ਐੱਸ. ਪੀ. ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਕੋਰੋਨਾ ਮਾਹਮਾਰੀ 'ਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾਉਂਦਿਆਂ ਜ਼ਿਲ੍ਹੇ ਨੂੰ ਜ਼ਰਮ ਮੁਕਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨਿਭਾਈ ਜਾ ਰਹੀ ਹੈ।


 


author

Babita

Content Editor

Related News