ਟਰਾਂਸਫਰ ਤੋਂ ਪਹਿਲਾਂ ਮਹਿਲਾ ਆਈ. ਪੀ. ਐੱਸ. ਨੇ ਥਾਣੇ ਨੂੰ ਬਣਾਇਆ ਖੇਡ ਦਾ ਮੈਦਾਨ

Monday, Jun 18, 2018 - 12:46 PM (IST)

ਟਰਾਂਸਫਰ ਤੋਂ ਪਹਿਲਾਂ ਮਹਿਲਾ ਆਈ. ਪੀ. ਐੱਸ. ਨੇ ਥਾਣੇ ਨੂੰ ਬਣਾਇਆ ਖੇਡ ਦਾ ਮੈਦਾਨ

ਜਲੰਧਰ, (ਰਾਜੇਸ਼)— ਐਤਵਾਰ ਨੂੰ ਥਾਣਾ ਨੰਬਰ ਇਕ ਵਿਚ ਤਾਇਨਾਤ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੇ ਥਾਣੇ ਨੂੰ ਅੱਜ ਇਕ ਵੱਖਰੇ ਅੰਦਾਜ਼ ਵਿਚ ਬਣਾ ਦਿੱਤਾ। ਮਹਿਲਾ ਆਈ. ਪੀ. ਐੱਸ. ਅਸ਼ਵਨੀ ਗੋਟਿਆਲ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨਾਲ ਥਾਣੇ ਵਿਚ ਬਣੀ ਛੋਟੀ ਪਾਰਕ ਵਿਚ ਨੈੱਟ ਲਗਾ ਕੇ ਉਨ੍ਹਾਂ ਨਾਲ ਵਾਲੀਬਾਲ ਦਾ ਮੈਚ ਖੇਡਿਆ, ਜਿਸ ਵਿਚ ਉਨ੍ਹਾਂ ਨੇ ਥਾਣੇ ਵਿਚ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ। ਥਾਣਾ ਨੰ. 1 ਵਿਚ ਤਾਇਨਾਤ ਮੁਲਾਜ਼ਮਾਂ ਨੇ ਮਹਿਲਾ ਆਈ. ਪੀ. ਐੱਸ. ਅਸ਼ਵਨੀ ਗੋਟਿਆਲ ਨਾਲ ਵਾਲੀਬਾਲ ਦਾ ਆਨੰਦ ਲਿਆ। ਪੰਜਾਬ ਪੁਲਸ ਦੇ ਮੁਲਾਜ਼ਮ ਥੱਕ ਗਏ, ਜਦਕਿ ਮਹਿਲਾ ਆਈ. ਪੀ. ਐੱਸ. ਵਾਲੀਬਾਲ ਖੇਡਦੇ ਸਮੇਂ ਕਾਫੀ ਐਕਟਿਵ ਰਹੀ। 
ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਅੱਜ ਦੀ ਜ਼ਿੰਦਗੀ ਵਿਚ ਕੰਮ ਦੇ ਨਾਲ-ਨਾਲ ਖੇਡਣਾ ਬਹੁਤ ਜ਼ਰੂਰੀ ਹੈ। ਜਦੋਂ ਕੰਮ ਵਿਚੋਂ ਵਿਹਲ ਮਿਲੇ ਤਾਂ ਉਸ ਸਮੇਂ ਕੋਈ ਨਾ ਕੋਈ ਖੇਡ ਖੇਡ ਕੇ ਸਮਾਂ ਬਿਤਾਉਣਾ ਚਾਹੀਦਾ ਹੈ। ਖੇਡਣ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਮਾਨਸਿਕ ਤੌਰ 'ਤੇ ਮਨ ਖੁਸ਼ ਰਹਿੰਦਾ ਹੈ। ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਖੇਡ ਦਾ ਆਨੰਦ ਲੈਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਵਾਲੀਬਾਲ ਖੇਡਦੀ ਹੈ, ਜਿਸ ਤੋਂ ਉਸ ਨੂੰ ਕਾਫੀ ਖੁਸ਼ੀ ਮਿਲਦੀ ਹੈ। ਦੱਸ ਦੇਈਏ ਕਿ 20 ਤਰੀਕ ਨੂੰ ਮਹਿਲਾ ਆਈ. ਪੀ. ਐੱਸ. ਅਸ਼ਵਨੀ ਗੋਟਿਆਲ ਦੀ ਥਾਣਾ ਨੰ. 1 ਤੋਂ ਬਦਲੀ ਹੋ ਜਾਵੇਗੀ, ਜੋ ਇਥੇ ਅੰਡਰ ਟਰੇਨਿੰਗ ਸੀ।


Related News