ਪਾਵਰਕਾਮ ਵੱਲੋਂ ਅੱਧੀ ਦਰਜਨ ਸਹਾਇਕ ਤੇ ਨਿਗਰਾਨ ਇੰਜੀਨੀਅਰਜ਼ ਦੇ ਤਬਾਦਲੇ

Wednesday, Mar 14, 2018 - 07:44 AM (IST)

ਪਾਵਰਕਾਮ ਵੱਲੋਂ ਅੱਧੀ ਦਰਜਨ ਸਹਾਇਕ ਤੇ ਨਿਗਰਾਨ ਇੰਜੀਨੀਅਰਜ਼ ਦੇ ਤਬਾਦਲੇ

ਪਟਿਆਲਾ (ਪਰਮੀਤ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਇਕ ਪ੍ਰਸ਼ਾਸਨਿਕ ਹੁਕਮ ਰਾਹੀਂ ਸਹਾਇਕ ਇੰਜੀਨੀਅਰ ਤੋਂ ਲੈ ਕੇ ਨਿਗਰਾਨ ਇੰਜੀਨੀਅਰ ਤੱਕ ਅੱਧੀ ਦਰਜਨ ਅਫਸਰਾਂ ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਅਫਸਰਾਂ ਵਿਚ ਇੰਜੀ. ਸੰਜੀਵ ਗੁਪਤਾ ਨੂੰ ਵਧੀਕ ਨਿਗਰਾਨ ਇੰਜੀਨੀਅਰ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਚੰਡੀਗੜ੍ਹ, ਇੰਜੀ. ਸੁਭਾਸ਼ ਬਜਾਜ ਨੂੰ ਸੀਨੀਅਰ ਕਾਰਜਕਾਰੀ ਇੰਜੀਨੀਅਰ ਪ੍ਰੋਟੈਕਸ਼ਨ ਡਵੀਜ਼ਨ ਪਟਿਆਲਾ, ਇੰਜੀ. ਗੁਰਦੀਪ ਸਿੰਘ ਨੂੰ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਸਪੈਕਸ਼ਨ ਮਟੀਰੀਅਲ ਸਰਵਿਸਿਜ਼, ਇੰਜੀ. ਰਾਘਵ ਰਤਨ ਨੂੰ ਏ. ਈ. ਈ. ਸਕੈਡਾ ਕੰਟਰੋਲ ਸੈਂਟਰ ਨਾਰਥ ਜ਼ੋਨ ਜਲੰਧਰ, ਇੰਜੀ. ਜੋਤੀ ਨੂੰ ਏ. ਈ. ਈ. ਸਬ-ਡਵੀਜ਼ਨ ਮਾਡਲ ਟਾਊਨ ਕਮਰਸ਼ੀਅਲ ਜਲੰਧਰ, ਇੰਜੀ. ਜਤਿਨ ਕੁਮਾਰ ਨੂੰ ਏ. ਈ. ਈ. ਸਿਵਲ ਕੰਸਟ੍ਰਕਸ਼ਨ ਐਂਡ ਮੇਨਟੀਨੈਂਸ ਡਵੀਜ਼ਨ ਜਲੰਧਰ ਅਤੇ ਇੰਜੀ. ਪੁਸ਼ਪਰਾਜ ਨੂੰ ਏ. ਈ. ਈ. ਸਿਵਲ ਕੰਸਟ੍ਰਕਸ਼ਨ ਐਂਡ ਮੇਨਟੀਨੈਂਸ ਡਵੀਜ਼ਨ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।


Related News