ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 12 ਜ਼ਿਲ੍ਹਾ ਕੰਟਰੋਲਰਾਂ ਦੇ ਤਬਾਦਲੇ
Thursday, Aug 08, 2019 - 09:19 PM (IST)

ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ 12 ਜ਼ਿਲ੍ਹਾ ਕੰਟਰੋਲਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ ਵਲੋਂ ਜਾਰੀ ਤਬਾਦਲਾ ਹੁਕਮਾਂ ਅਨੁਸਾਰ 2 ਡਿਪਟੀ ਤੇ 2 ਸਹਾਇਕ ਡਾਇਰੈਕਟਰ ਵੀ ਤਬਦੀਲ ਕੀਤੇ ਗਏ ਹਨ। ਤਬਦੀਲ ਕੀਤੇ ਗਏ ਜ਼ਿਲਾ ਕੰਟਰੋਲਰਾਂ 'ਚ ਹਰਜੀਤ ਕੌਰ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਬਰਨਾਲਾ, ਦੀਵਾਨ ਚੰਦ ਸ਼ਰਮਾ ਨੂੰ ਫਾਜ਼ਿਲਕਾ ਤੋਂ ਮੁਕਤਸਰ ਸਾਹਿਬ, ਰਾਜ ਰਿਸ਼ੀ ਮਹਿਰਾ ਨੂੰ ਨਕੋਦਰ ਤੋਂ ਫਾਜ਼ਿਲਕਾ, ਨਿਰਮਲ ਸਿੰਘ ਨੂੰ ਮੁੱਖ ਦਫ਼ਤਰ ਤੋਂ ਫ਼ਤਿਹਗੜ੍ਹ ਸਾਹਿਬ, ਮਨੀਸ਼ ਨਰੂਲਾ ਨੂੰ ਗੁਰਦਾਸਪੁਰ ਤੋਂ ਰੂਪਨਗਰ, ਸਤਬੀਰ ਸਿੰਘ ਨੂੰ ਰੂਪਨਗਰ ਤੋਂ ਗੁਰਦਾਸਪੁਰ, ਸੁਖਵਿੰਦਰ ਸਿੰਘ ਨੂੰ ਲੁਧਿਆਣਾ ਈਸਟ ਤੋਂ ਲੁਧਿਆਣਾ ਵੈਸਟ, ਗੀਤਾ ਵਿਸ਼ੰਭੂ ਨੂੰ ਮੁੱਖ ਦਫ਼ਤਰ ਤੋਂ ਲੁਧਿਆਣਾ ਵੈਸਟ, ਗੁਰਪ੍ਰੀਤ ਸਿੰਘ ਨੂੰ ਖਰੜ ਤੋਂ ਮੋਗਾ, ਨੀਲਕੰਠ ਨੂੰ ਜਲੰਧਰ ਤੋਂ ਪਠਾਨਕੋਟ, ਸਵੀਟੀ ਦੇਵਗਨ ਨੂੰ ਮੋਗਾ ਤੋਂ ਸੰਗਰੂਰ ਅਤੇ ਜਸਵੰਤ ਕੌਰ ਨੂੰ ਤਰਨਤਾਰਨ ਤੋਂ ਬਦਲ ਕੇ ਆਫ਼ੀਸ਼ੀਏਟਿੰਗ ਜ਼ਿਲਾ ਕੰਟਰੋਲ ਤਰਨਤਾਰਨ ਲਾਇਆ ਗਿਆ ਹੈ।
ਇਸੇ ਤਰ੍ਹਾਂ ਡਾ. ਅੰਜੁਮਨ ਭਾਸਕਰ ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਤਬਦੀਲ ਕਰਕੇ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ, ਮੰਗਲਦਾਸ ਜ਼ਿਲਾ ਕੰਟਰੋਲ ਸੰਗਰੂਰ ਨੂੰ ਆਫ਼ੀਸ਼ੀਏਟਿੰਗ ਡਿਪਟੀ ਡਾਇਰੈਕਟਰ ਜਲੰਧਰ ਡਵੀਜ਼ਨ, ਤਰਵਿੰਦਰ ਚੋਪੜਾ ਜ਼ਿਲਾ ਕੰਟਰੋਲਰ ਬਰਨਾਲਾ ਨੂੰ ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ ਅਤੇ ਰਾਕੇਸ਼ ਭਾਸਕਰ ਜ਼ਿਲਾ ਕੰਟਰੋਲਰ ਲੁਧਿਆਣਾ ਵੈਸਟ ਨੂੰ ਬਦਲ ਕੇ ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ ਲਾਇਆ ਗਿਆ ਹੈ।