ਪੰਜਾਬ ਦੇ 4 ਤਹਿਸੀਲਦਾਰਾਂ ਦੇ ਹੋਏ ਤਬਾਦਲੇ

06/24/2019 8:51:57 PM

ਚੰਡੀਗੜ੍ਹ—ਪੰਜਾਬ ਸਰਕਾਰ ਵਲੋਂ ਅੱਜ ਜਾਰੀ ਹੁਕਮਾਂ ਅਨੁਸਾਰ 4 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਅਡੀਸ਼ਨਲ ਮੁੱਖ ਸਕੱਤਰ ਮਾਲ ਵਿਭਾਗ ਵਲੋਂ ਜਾਰੀ ਤਬਾਦਲਾਂ ਆਦੇਸ਼ਾਂ ਅਨੁਸਾਰ ਰਵਿੰਦਰ ਬਾਂਸਲ ਨੂੰ ਖਰਡ਼ ਤੋਂ ਬਦਲ ਕੇ ਸਬ ਰਜਿਸਟਰਾਰ ਮੋਹਾਲੀ ਲਾਇਆ ਗਿਆ ਹੈ ਤੇ ਹੁਣ ਉਸ ਕੋਲ ਖਰਡ਼ ਦੇ ਤਹਿਸੀਲਦਾਰ ਦਾ ਅਡੀਸ਼ਨਲ ਚਾਰਜ ਹੋਵੇਗਾ। ਇਸੇ ਤਰ੍ਹਾਂ ਰਾਜਪਾਲ ਸਿੰਘ ਸੇਖੋਂ ਸਬ ਰਜਿਸਟਰਾਰ ਮੋਹਾਲੀ ਨੂੰ ਬਦਲ ਕੇ ਸਰਦੂਲਗਡ਼੍ਹ, ਅੰਕਿਤਾ ਅਗਰਵਾਲ ਨੂੰ ਟੀ.ਓ.ਐਸ.ਡੀ. ਪਟਿਆਲਾ ਤੋਂ ਪੀ.ਡਬਲਿਊ.ਡੀ. ਪਟਿਆਲਾ ਅਤੇ ਪਰਮਪ੍ਰੀਤ ਸਿੰਘ ਸਬ ਰਜਿਸਟਰਾਰ ਲੁਧਿਆਣਾ ਪੱਛਮੀਂ ਨੂੰ ਬਦਲ ਕੇ ਸਬ ਰਜਿਸਟਰਾਰ ਅੰਮ੍ਰਿਤਸਰ-2 ਲਾਇਆ ਗਿਆ ਹੈ।


satpal klair

Content Editor

Related News