ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰਾਂ ਦੇ ਤਬਾਦਲੇ

Thursday, Oct 14, 2021 - 08:11 PM (IST)

ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰਾਂ ਦੇ ਤਬਾਦਲੇ

ਲੁਧਿਆਣਾ(ਜ.ਬ.)– ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਸਬ-ਰਜਿਸਟਰਾਰ ਅਤੇ ਤਹਿਸੀਲਦਾਰਾਂ ਦੀ ਤਬਾਦਲਾ ਲਿਸਟ ਜਾਰੀ ਕੀਤੀ ਹੈ।
ਮਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਵੱਲੋਂ ਜਾਰੀ ਇਸ ਲਿਸਟ ’ਚ ਅੰਮ੍ਰਿਤਸਰ ’ਚ ਤਾਇਨਾਤ ਵਿਪਨ ਭੰਡਾਰੀ ਨੂੰ ਫਤਿਹਗੜ੍ਹ, ਲੁਧਿਆਣਾ ਪੂਰਬੀ ’ਚ ਤਾਇਨਾਤ ਸਬ-ਰਜਿਸਟਰਾਰ ਸੰਜੀਵ ਕੁਮਾਰ ਮੋਹਾਲੀ, ਲੁਧਿਆਣਾ ਪੱਛਮੀ ’ਚ ਤਾਇਨਾਤ ਜਗਸੀਰ ਸਿੰਘ ਸਰਾਂ ਨੂੰ ਜਲੰਧਰ-2, ਸਬ-ਰਜਿਸਟਰਾਰ ਮੋਹਾਲੀ, ਰਵਿੰਦਰ ਕੁਮਾਰ ਬਾਂਸਲ ਨੂੰ ਪਟਿਆਲਾ, ਬਲਾਚੌਰ ’ਚ ਤਾਇਨਾਤ ਲਖਵਿੰਦਰ ਸਿੰਘ ਨੂੰ ਭੁਲੱਥ, ਜੀਵਨ ਕੁਮਾਰ ਨੂੰ ਪਟਿਆਲਾ ਤੋਂ ਬਲਾਚੌਰ, ਪਰਵੀਨ ਕੁਮਾਰ ਨੂੰ ਸਬ-ਰਜਿਸਟਰਾਰ ਜਲੰਧਰ-2 ਤੋਂ ਤਹਿਸੀਲਦਾਰ ਉਸੇ ਜਗ੍ਹਾ, ਬਾਦਲਦੀਨ ਨੂੰ ਰਾਮਪੁਰਾ ਫੂਲ ਤੋਂ ਮੌੜ ਮੰਡੀ, ਅਮਰਜੀਤ ਸਿੰਘ ਨੂੰ ਮੌੜ ਤੋਂ ਰਾਮਪੁਰਾ ਫੂਲ, ਪੁਨੀਤ ਬਾਂਸਲ ਨੂੰ ਜੀਕਰਪੁਰ ਤੋਂ ਹਾਜ਼ੀਪੁਰ (ਹੁਸ਼ਿਆਰਪੁਰ), ਹਰਮਿੰਦਰ ਸਿੰਘ ਸੰਗਰੂਰ ਤੋਂ ਜੀਰਕਪੁਰ ਅਤੇ ਅਰਜਨ ਸਿੰਘ ਨੂੰ ਮੋਹਾਲੀ ਤੋਂ ਸ਼ੇਰਪੁਰ (ਸੰਗਰੂਰ) ’ਚ ਟਰਾਂਸਫਰ ਕੀਤਾ ਹੈ।


author

Bharat Thapa

Content Editor

Related News