ਪ੍ਰਸ਼ਾਸਕ ਦੇ ਹੁਕਮਾਂ ਤੋਂ ਬਾਅਦ 18 ਮੁਲਾਜ਼ਮਾਂ ਦੇ ਤਬਾਦਲੇ
Friday, Apr 20, 2018 - 08:07 AM (IST)

ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਪ੍ਰਸ਼ਾਸਨ 'ਚ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਦੇ ਅਹੁਦਿਆਂ 'ਚ ਫੇਰਬਦਲ ਹੋਇਆ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੇ ਹੁਕਮਾਂ 'ਤੇ ਵਿੱਤ ਵਿਭਾਗ ਦੇ ਅਸਿਟੈਂਟ ਕੰਟਰੋਲਰ ਫਾਈਨਾਂਸ ਐਂਡ ਅਕਾਊਂਟਸ ਦੇ 18 ਮੁਲਾਜ਼ਮਾਂ ਦੇ ਵਿਭਾਗ ਬਦਲੇ ਗਏ। ਖਾਸ ਗੱਲ ਇਹ ਹੈ ਕਿ ਜਿਹੜੇ ਮੁਲਜ਼ਮਾਂ ਦੀ ਟ੍ਰਾਂਸਫਰ ਦੇ ਆਰਡਰ ਕੀਤੇ ਗਏ, ਉਨ੍ਹਾਂ ਵਿਚ ਕੁਝ ਤਾਂ ਪਹਿਲਾਂ 8 ਤੋਂ 10 ਸਾਲਾਂ ਤੋਂ ਹੀ ਇਕ ਹੀ ਕੁਰਸੀ 'ਤੇ ਚਿਪਕੇ ਸਨ। ਵੀਰਵਾਰ ਨੂੰ ਹੁਕਮ ਜਾਰੀ ਹੋਣ ਨਾਲ ਹੀ ਮੁਲਾਜ਼ਮਾਂ ਨੂੰ ਤੁਰੰਤ ਆਪਣੇ ਨਵੇਂ ਵਿਭਾਗ ਵਿਚ ਜੁਆਇਨ ਕਰਨ ਨੂੰ ਕਿਹਾ ਗਿਆ ਹੈ।