ਪੀ. ਡਬਲਿਊ. ਡੀ. ਦੇ 6 ਐੱਸ. ਈ., 28 ਐਕਸੀਅਨ ਤੇ 47 ਐੱਸ. ਡੀ. ਓ. ਤਬਦੀਲ

Friday, Jul 07, 2017 - 07:38 AM (IST)

ਪੀ. ਡਬਲਿਊ. ਡੀ. ਦੇ 6 ਐੱਸ. ਈ., 28 ਐਕਸੀਅਨ ਤੇ 47 ਐੱਸ. ਡੀ. ਓ. ਤਬਦੀਲ

ਚੰਡੀਗੜ੍ਹ - ਪੀ. ਡਬਲਿਊ. ਡੀ.( ਬੀ. ਐਂਡ ਆਰ.) ਵਿਭਾਗ ਨੇ 6 ਨਿਗਰਾਨ ਇੰਜੀਨੀਅਰ, 28 ਐਕਸੀਅਨ ਤੇ 47 ਐੱਸ. ਡੀ. ਓਜ਼ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।  ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਿਗਰਾਨ ਇੰਜੀਨੀਅਰਾਂ 'ਚ ਪਰਮਿੰਦਰ ਸਿੰਘ ਟਿਵਾਣਾ ਨੂੰ ਨਿਗਰਾਨ ਇੰਜੀਨੀਅਰ (ਆਈ. ਪੀ.) ਚੰਡੀਗੜ੍ਹ, ਕੁਲਵੰਤ ਸਿੰਘ ਨੂੰ ਉਸਾਰੀ ਹਲਕਾ ਲੁਧਿਆਣਾ, ਵਰਿੰਦਰਜੀਤ ਸਿੰਘ ਢੀਂਡਸਾ ਨੂੰ ਉਸਾਰੀ ਹਲਕਾ ਅੰਮ੍ਰਿਤਸਰ, ਐੱਮ. ਐੈੱਸ. ਕਾਜਲ ਨੂੰ ਉਸਾਰੀ ਹਲਕਾ ਨੰਬਰ 2 ਪਟਿਆਲਾ, ਵਿਕਾਸ ਗੁਪਤਾ ਨੂੰ ਬਿਜਲੀ ਹਲਕਾ (ਸਾਊਥ) ਪਟਿਆਲਾ ਤੇ ਨਰਿੰਦਰਪਾਲ ਸਿੰਘ ਨੂੰ ਕੇਂਦਰੀ ਕਾਰਜ ਹਲਕਾ ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਕਾਰਜਕਾਰੀ ਇੰਜੀਨੀਅਰਾਂ ਪੱਖੋਂ ਹਰਦੀਪ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਇੰਦਰਜੀਤ ਸਿੰਘ ਨੂੰ ਉਸਾਰੀ ਡਵੀਜ਼ਨ ਗਿੱਦੜਬਾਹਾ, ਮਲਕੀਤ ਸਿੰਘ ਜਵੰਦਾ ਨੂੰ ਸੂਬਾਈ ਡਵੀਜ਼ਨ ਬਠਿੰਡਾ, ਇੰਦਰਜੀਤ ਸਿੰਘ ਨੂੰ ਉਸਾਰੀ ਡਵੀਜ਼ਨ ਮੋਹਾਲੀ, ਵਿਸ਼ਾਲ ਗੁਪਤਾ ਨੂੰ ਉਸਾਰੀ  ਡਵੀਜ਼ਨ ਰੋਪੜ, ਦੀਪਕ ਗੋਇਲ ਨੂੰ ਉਸਾਰੀ ਡਵੀਜ਼ਨ ਪਟਿਆਲਾ, ਮਨਪ੍ਰੀਤ ਸਿੰਘ ਦੂਆ ਨੂੰ ਸੂਬਾਈ ਡਵੀਜ਼ਨ ਨੰਬਰ 2 ਪਟਿਆਲਾ, ਵਿਪਨ ਬਾਂਸਲ ਨੂੰ ਬਾਗਬਾਨੀ ਪਟਿਆਲਾ, ਨਵੀਨ ਮਿੱਤਲ ਨੂੰ ਸੂਬਾਈ ਡਵੀਜ਼ਨ ਨੰਬਰ 1 ਪਟਿਆਲਾ ਤੇ ਵਾਧੂ ਚਾਰਜ ਮਕੈਨੀਕਲ ਡਵੀਜ਼ਨ ਪਟਿਆਲਾ, ਟਹਿਲ ਸਿੰਘ ਨੂੰ ਉਸਾਰੀ ਡਵੀਜ਼ਨ ਨੰਬਰ 1 ਕਪੂਰਥਲਾ, ਪਵਨ ਕੁਮਾਰ ਨੂੰ ਬਿਜਲੀ ਡਵੀਜ਼ਨ ਲੁਧਿਆਣਾ, ਦਲਜੀਤ ਸਿੰਘ ਨੂੰ ਕੇਂਦਰੀ ਕਾਰਜ ਡਵੀਜ਼ਨ ਨੰਬਰ 2 ਅੰਮ੍ਰਿਤਸਰ, ਜਸਵੀਰ ਸਿੰਘ ਸੋਢੀ ਨੂੰ ਉਸਾਰੀ ਡਵੀਜ਼ਨ ਨੰਬਰ 2 ਅੰਮ੍ਰਿਤਸਰ, ਜੀਵਨ ਲਾਲ ਗਰਗ ਨੂੰ ਉਸਾਰੀ ਡਵੀਜ਼ਨ ਬਰਨਾਲਾ, ਜਸਵਿੰਦਰ ਸਿੰਘ ਨੂੰ ਸੂਬਾਈ ਡਵੀਜ਼ਨ ਮਾਨਸਾ, ਜਤਿੰਦਰ ਸਿੰਘ ਛੀਨਾ ਨੂੰ ਮੁੱਖ ਦਫ਼ਤਰ ਪਟਿਆਲਾ, ਆਦੇਸ਼ ਗੁਪਤਾ ਨੂੰ ਸੂਬਾਈ ਡਵੀਜ਼ਨ ਫਰੀਦਕੋਟ ਦੇ ਨਾਲ ਵਾਧੂ ਚਾਰਜ ਬਿਜਲੀ ਡਵੀਜ਼ਨ ਫਰੀਦਕੋਟ, ਭਗਵਿੰਦਰ ਸਿੰਘ ਤੁਲੀ ਨੂੰ ਕੇਂਦਰੀ ਕਾਰਜ ਡਵੀਜ਼ਨ ਜਲੰਧਰ ਦੇ ਨਾਲ-ਨਾਲ ਕੇਂਦਰੀ ਕਾਰਜ ਡਵੀਜ਼ਨ ਨੰਬਰ 1 ਲੁਧਿਆਣਾ ਦਾ ਵਾਧੂ ਚਾਰਜ, ਯੁਵਰਾਜ ਬਿੰਦਰਾ ਨੂੰ ਟਰੈਫਿਕ ਇੰਜੀਨੀਅਰਿੰਗ ਸੈੱਲ ਚੰਡੀਗੜ੍ਹ, ਸ਼ਾਹ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਆਲਿਟੀ ਕੰਟਰੋਲ ਮੋਹਾਲੀ, ਜਸਵਿੰਦਰ ਸਿੰਘ ਨੂੰ ਉਸਾਰੀ ਡਵੀਜ਼ਨ ਨਵਾਂ ਸ਼ਹਿਰ, ਬਲਵਿੰਦਰ ਸਿੰਘ ਨੂੰ ਕੁਆਲਿਟੀ ਕੰਟਰੋਲ ਮੋਹਾਲੀ, ਸੁਖਬੀਰ ਸਿੰਘ ਨੂੰ ਉਸਾਰੀ ਡਵੀਜ਼ਨ ਨੰਬਰ 1 ਅੰਮ੍ਰਿਤਸਰ, ਐੱਚ. ਕੇ. ਕਾਲੀਆ ਨੂੰ ਉਸਾਰੀ ਡਵੀਜ਼ਨ ਬਟਾਲਾ, ਸੁਰੇਸ਼ ਕੁਮਾਰ ਨੂੰ ਕੇਂਦਰੀ ਕਾਰਜ ਡਵੀਜ਼ਨ ਪਠਾਨਕੋਟ, ਆਰ. ਪੀ. ਐੱਸ. ਕੰਵਲ ਨੂੰ ਕੁਆਲਿਟੀ ਕੰਟਰੋਲ ਮੋਹਾਲੀ, ਬਲਵੀਰ ਸਿੰਘ ਨੂੰ ਉਸਾਰੀ ਡਵੀਜ਼ਨ ਨੰਬਰ-2 ਕਪੂਰਥਲਾ ਤੇ ਵਰਿੰਦਰ ਕੁਮਾਰ ਨੂੰ ਉਸਾਰੀ ਮੰਡਲ ਨੰਬਰ 1 ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਉਪ ਮੰਡਲ ਇੰਜੀਨੀਅਰਾਂ ਦੇ ਮਾਮਲੇ 'ਚ ਸਤਿੰਦਰ ਸਿੰਘ ਨੂੰ ਬਾਗਬਾਨੀ ਸਬ ਡਵੀਜ਼ਨ ਜਲੰਧਰ, ਭੁਪਿੰਦਰ ਸਿੰਘ ਗਿੱਲ ਨੂੰ ਬਾਗਬਾਨੀ ਸਬ ਡਵੀਜ਼ਨ ਮੋਹਾਲੀ ਦੇ ਨਾਲ-ਨਾਲ ਵਾਧੂ ਚਾਰਜ ਬਾਗਬਾਨੀ ਸਬ ਡਵੀਜ਼ਨ ਅੰਮ੍ਰਿਤਸਰ, ਸਤਵੰਤ ਕੁਮਾਰ ਨਰੂਲਾ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਮਲੋਟ, ਨਵਜੀਤ ਸਿੰਘ ਬਰਾੜ ਨੂੰ ਉਸਾਰੀ ਸਬ ਡਵੀਜ਼ਨ ਨੰਬਰ 2 ਬਠਿੰਡਾ, ਸੁਖਜਿੰਦਰ ਸਿੰਘ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 1 ਬਠਿੰਡਾ, ਅਰੁਣ ਕੁਮਾਰ ਨੂੰ ਬਿਜਲੀ ਸਬ ਡਵੀਜ਼ਨ ਫਿਰੋਜ਼ਪੁਰ, ਜਤਿੰਦਰ ਸਿੰਘ ਨੂੰ ਬਿਜਲੀ ਸਬ ਡਵੀਜ਼ਨ ਫਰੀਦਕੋਟ, ਰਾਜੇਸ਼ ਕੁਮਾਰ ਚਾਨਣਾ ਨੂੰ ਬਿਜਲੀ ਸਬ ਡਵੀਜ਼ਨ ਮੋਗਾ, ਧਰਮਿੰਦਰ ਸਿੰਘ ਨੂੰ ਬਿਜਲੀ ਸਬ ਡਵੀਜ਼ਨ ਨੰਬਰ 4 ਪਟਿਆਲਾ, ਮਨਦੀਪ ਸਿੰਘ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 1 ਜਲੰਧਰ, ਹਰਪ੍ਰੀਤ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਅਜਨਾਲਾ, ਜਸਵਿੰਦਰ ਸਿੰਘ ਵਿਰਕ ਨੂੰ ਉਸਾਰੀ  ਸਬ ਡਵੀਜ਼ਨ ਨੰਬਰ 3 ਪਟਿਆਲਾ, ਜਸਪਾਲ ਸਿੰਘ ਚੌਹਾਨ ਨੂੰ ਮੁੱਖ ਦਫ਼ਤਰ ਪਟਿਆਲਾ,  ਦਵਿੰਦਰ ਕੁਮਾਰ ਨੂੰ ਸੂਬਾਈ ਸਬ ਡਵੀਜ਼ਨ ਮੁਕੇਰੀਆਂ, ਜਤਿੰਦਰ ਮੋਹਨ ਨੂੰ ਉਸਾਰੀ ਸਬ ਡਵੀਜ਼ਨ ਗੁਰਦਾਸਪੁਰ, ਰਮਨ ਕੁਮਾਰ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਮੋਗਾ, ਨਵਦੀਪ ਸਿੰਗਲਾ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 3 ਮੋਹਾਲੀ, ਰਾਜੀਵ ਕੁਮਾਰ ਸਿੰਗਲਾ ਨੂੰ ਉਸਾਰੀ ਸਬ ਡਵੀਜ਼ਨ ਨੰਬਰ 2 ਮੋਗਾ, ਬਲਜੀਤ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਨੰਬਰ 3 ਦੋਰਾਹਾ, ਭੁਪਿੰਦਰ ਸਿੰਘ ਗਿੱਲ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 1 ਲੁਧਿਆਣਾ, ਸੋਮਨਾਥ ਨੂੰ ਸੂਬਾਈ ਸਬ ਡਵੀਜ਼ਨ ਨੰਬਰ 2 ਹੁਸ਼ਿਆਰਪੁਰ, ਦੀਦਾਰ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਨੰਬਰ 3 ਹੁਸ਼ਿਆਰਪੁਰ, ਪਰਦੀਪ ਕੁਮਾਰ ਨੂੰ ਸੂਬਾਈ ਸਬ ਡਵੀਜ਼ਨ ਨੰਬਰ 2 ਗੁਰਦਾਸਪੁਰ, ਰਣਜੀਤ ਸਿੰਘ ਸੰਧੂ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 2 ਰੋਪੜ, ਸ਼ਿਵਪ੍ਰੀਤ ਸਿੰਘ ਨੂੰ ਸੂਬਾਈ ਸਬ ਡਵੀਜ਼ਨ ਨੰਬਰ 2 ਅੰਮ੍ਰਿਤਸਰ, ਸੁਰਿੰਦਰ ਸਿੰਘ ਤੁੜ ਨੂੰ ਸੂਬਾਈ ਸਬ ਡਵੀਜ਼ਨ ਨੰਬਰ 4 ਅੰਮ੍ਰਿਤਸਰ, ਦਿਲਬਾਗ ਸਿੰਘ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 6 ਅੰਮ੍ਰਿਤਸਰ, ਦਵਿੰਦਰ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਸਮਰਪ੍ਰੀਤ ਸਿੰਘ ਪੰਧੇਰ ਨੂੰ ਕੁਆਲਿਟੀ ਕੰਟਰੋਲ ਮੋਹਾਲੀ, ਸੇਵਾ ਸਿੰਘ ਵਿਰਕ ਨੂੰ ਬਿਜਲੀ ਸਬ ਡਵੀਜ਼ਨ ਨੰਬਰ 3 ਪਟਿਆਲਾ, ਨਿਰਮਲ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਫਾਜ਼ਿਲਕਾ, ਮੋਹਿਤ ਜਿੰਦਲ ਨੂੰ ਸੂਬਾਈ ਸਬ ਡਵੀਜ਼ਨ ਸੁਨਾਮ, ਰਮੇਸ਼ ਚੋਪੜਾ ਨੂੰ ਉਸਾਰੀ ਸਬ ਡਵੀਜ਼ਨ ਨੰਬਰ 1 ਬਰਨਾਲਾ, ਜਲੌਰ ਸਿੰਘ ਨੂੰ ਸੂਬਾਈ ਸਬ ਡਵੀਜ਼ਨ ਨੰਬਰ 4 ਬਠਿੰਡਾ ਐਟ ਤਲਵੰਡੀ ਸਾਬੋ, ਅਸ਼ੋਕ ਕੁਮਾਰ ਨੂੰ ਕੇਂਦਰੀ ਕਾਰਜ ਸਬ ਡਵੀਜ਼ਨ ਨੰਬਰ 2 ਬਠਿੰਡਾ, ਪ੍ਰੇਮ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਨੰਬਰ 2 ਮਲੋਟ, ਦਵਿੰਦਰ ਕੁਮਾਰ ਨੂੰ ਉਸਾਰੀ ਸਬ ਡਵੀਜ਼ਨ ਮੁਕੇਰੀਆਂ, ਕਿਰਨਬੀਰ ਸਿੰਘ ਰਿਆੜ ਨੂੰ ਉਸਾਰੀ ਸਬ ਡਵੀਜ਼ਨ ਗੁਰਦਾਸਪੁਰ, ਵੀਰਦਵਿੰਦਰ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਮਾਲੇਰਕੋਟਲਾ, ਨਿਰਭੈ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਬ੍ਰਹਮਜੀਤ ਸਿੰਘ ਨੂੰ ਸੂਬਾਈ ਸਬ ਡਵੀਜ਼ਨ ਖਰੜ, ਜਸਪ੍ਰੀਤ ਸਿੰਘ ਰਿਆੜ ਨੂੰ ਮੁੱਖ ਦਫ਼ਤਰ ਪਟਿਆਲਾ, ਹਰੀਸ਼ ਕੁਮਾਰ ਗੋਇਲ ਨੂੰ ਸੂਬਾਈ ਸਬ ਡਵੀਜ਼ਨ ਨੰਬਰ 1 ਪਟਿਆਲਾ, ਦਰਸ਼ਨ ਸਿੰਘ ਨੂੰ ਉਸਾਰੀ ਸਬ ਡਵੀਜ਼ਨ ਨੰਬਰ 1 ਸੰਗਰੂਰ, ਸੁਰਿੰਦਰ ਮੋਹਨ ਨੂੰ ਮਕੈਨੀਕਲ ਸਬ ਡਵੀਜ਼ਨ ਫਿਰੋਜ਼ਪੁਰ, ਤਨੂਪ੍ਰੀਤ ਕੌਰ ਨੂੰ ਪੀ. ਆਰ. ਬੀ. ਡੀ. ਬੀ. ਮੋਹਾਲੀ ਤੇ ਦਰਬਾਰਾ ਸਿੰਘ ਨੂੰ ਤਬਦੀਲ ਕਰਕੇ ਸੂਬਾਈ ਸਬ ਡਵੀਜ਼ਨ ਨਾਭਾ ਵਿਖੇ ਤਾਇਨਾਤ ਕੀਤਾ ਗਿਆ ਹੈ।


Related News