17-19 ਤੱਕ ਰਾਜਧਾਨੀ-ਜਨ ਸ਼ਤਾਬਦੀ ਅਤੇ ਹੋਰ ਟ੍ਰੇਨਾਂ ਰਹਿਣਗੀਆਂ ਰੱਦ

Saturday, Oct 17, 2020 - 01:26 PM (IST)

17-19 ਤੱਕ ਰਾਜਧਾਨੀ-ਜਨ ਸ਼ਤਾਬਦੀ ਅਤੇ ਹੋਰ ਟ੍ਰੇਨਾਂ ਰਹਿਣਗੀਆਂ ਰੱਦ

ਜੈਤੋ (ਪਰਾਸ਼ਰ): ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਮੰਤਰਾਲਾ ਨੇ ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਧਿਆਨ 'ਚ ਰੱਖਦਿਆਂ ਵਿਸ਼ੇਸ਼ ਰੇਲ ਨੰਬਰ 02425 ਨਵੀਂ ਦਿੱਲੀ-ਜੰਮੂਤਵੀ ਰਾਜਧਾਨੀ ਐਕਸਪ੍ਰੈੱਸ, 02426 ਜੰਮੂਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ (16-18 ਅਕਤੂਬਰ), 02054 ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ, 02053 ਹਰਿਦੁਆਰ-ਅੰਮ੍ਰਿਤਸਰ ਜਨ ਸ਼ਤਾਬਦੀ ਐਕਸਪ੍ਰੈੱਸ (16-19 ਅਕਤੂਬਰ) ਅਤੇ 22439 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਵੰਦੇ ਭਾਰਤ ਨੂੰ 16 ਤੋਂ 18 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ। ਇਹ ਸਾਰੀਆਂ ਰੇਲ ਗੱਡੀਆਂ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ: ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਸਚਾਈ

ਸੂਤਰਾਂ ਅਨੁਸਾਰ ਉੱਤਰੀ ਰੇਲਵੇ ਨੇ 19 ਅਕਤੂਬਰ ਤੱਕ 12 ਹੋਰ ਵਿਸ਼ੇਸ਼ ਰੇਲ ਗੱਡੀਆਂ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਹੈ।ਇਨ੍ਹਾਂ ਵਿਚ ਅੰਬਾਲਾ ਕੈਂਟ ਅਤੇ ਅੰਮ੍ਰਿਤਸਰ ਦਰਮਿਆਨ ਬਹੁਤੀਆਾਂ ਰੇਲ ਗੱਡੀਆਂ ਪੂਰੀ ਤਰ੍ਹਾਂ ਬੰਦ ਹਨ। ਅੱਜ ਵੀ ਰੇਲਵੇ ਨੇ ਰੇਲ ਨੰਬਰ 05909-05910 ਲਾਲਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦਾ ਰਸਤਾ ਬਦਲਿਆ ਅਤੇ ਹਨੂਮਾਨਗੜ੍ਹ-ਹਿਸਾਰ-ਭਿਵਾਨੀ-ਰੋਹਤਕ ਤੋਂ ਚਲਾਇਆ।ਦੂਜੇ ਪਾਸੇ ਅੱਜ ਵੀ 23ਵੇਂ ਦਿਨ ਪੰਜਾਬ ਅਤੇ ਹਰਿਆਣਾ ਦਰਮਿਆਨ 14 ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀਆਂ ਦਾ ਪਹੀਆਂ ਜਾਮ ਰਿਹਾ , ਜਿਸ ਕਾਰਣ ਆਮ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ 3 ਹਫਤਿਆਂ ਤੋਂ ਵੱਧ ਸਮੇਂ ਤੋਂ ਰੇਲ ਸਫਰ ਨਹੀਂ ਕਰ ਸਕੇ ਹਨ।


author

Shyna

Content Editor

Related News