ਜਲੰਧਰ ਦੀ ਦੀਕਸ਼ਾ ਨੇ ਮਾਰੀ ਬਾਜ਼ੀ, ਲੋਕੋ ਪਾਇਲਟ ਬਣ ਕੇ ਹੋਰਾਂ ਲਈ ਬਣੀ ਮਿਸਾਲ

10/07/2019 5:35:32 PM

ਜਲੰਧਰ— ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਮੰਜ਼ਿਲ ਤੱਕ ਪੁੱਜਣ ਲਈ ਹਰ ਮੁਸ਼ਕਿਲ ਨੂੰ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਜਲੰਧਰ ਦੀ ਰਹਿਣ ਵਾਲੀ ਦੀਕਸ਼ਾ ਨੇ ਕਰਕੇ ਦਿਖਾਇਆ ਹੈ, ਜਿਸ ਨੇ ਕੁੜੀਆਂ ਨੂੰ ਜਹਾਜ਼ ਉਡਾਉਂਦੇ ਦੇਖ ਕੇ ਲੋਕੋ ਪਾਇਲਟ ਨੂੰ ਆਪਣਾ ਕਰੀਅਰ ਚੁਣਿਆ। ਦੀਕਸ਼ਾ ਭਗਤ ਸ਼ਹਿਰ ਦੀ ਪਹਿਲੀ ਕੁੜੀ ਹੈ, ਜਿਸ ਨੇ ਲੋਕੋ ਪਾਇਲਟ ਨੂੰ ਆਪਣਾ ਕਰੀਅਰ ਬਣਾਇਆ ਹੈ। ਇਸ ਸਬੰਧੀ ਦੀਕਸ਼ਾ ਨੇ ਕਿਹਾ ਕਿ ਅਕਸਰ ਸੁਣਦੀ ਸੀ ਕਿ ਕੁੜੀਆਂ ਪਾਇਲਟ ਬਣ ਕੇ ਜਹਾਜ ਉਡਾਉਂਦੀਆਂ ਲਗਦੀਆਂ ਹਨ। ਲੋਕੋ ਪਾਇਲਟ ਦੀ ਭਰਤੀ ਨਿਕਲੀ ਤਾਂ ਮਨ 'ਚ ਆਇਆ ਕਿ ਪਾਇਲਟ ਨਾ ਸਹੀ ਕੀ ਮੈਂ ਲੋਕੋ ਪਾਇਲਟ ਵੀ ਨਹੀਂ ਬਣ ਸਕਦੀ। ਇਹੀ ਸੋਚ ਕੇ ਸਖਤ ਮਿਹਨਤ ਕਰਕੇ ਤਿੰਨ ਪੇਪਰ ਦਿੱਤੇ ਤਾਂ ਉਹ ਸਿਲੈਕਟ ਹੋ ਗਈ। 

ਦੀਕਸ਼ਾ ਕਹਿੰਦੀ ਹੈ ਕਿ ਪੂਰੇ ਦੇਸ਼ 'ਚੋਂ 70 ਲੱਖ ਮੁੰਡੇ-ਕੁੜੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ 65 ਹਜ਼ਾਰ ਮੁੰਡੇ-ਕੁੜੀਆਂ ਦੀ ਹੀ ਸਿਲੈਕਸ਼ਨ ਹੋ ਸਕੀ। ਪੰਜਾਬ ਦੇ 986 ਨੌਜਵਾਨਾਂ 'ਚੋਂ ਜਲੰਧਰ ਸਿਟੀ ਦੀ ਇਕਲੌਤੀ ਬੇਟੀ ਦੀਕਸ਼ਾ ਸ਼ਾਮਲ ਹੈ। ਦੀਕਸ਼ਾ ਦੀ ਇਸ ਸਮੇਂ ਗਾਜ਼ੀਆਬਾਦ 'ਚ ਟ੍ਰੇਨਿੰਗ ਚੱਲ ਰਹੀ ਹੈ। ਟ੍ਰੇਨਿੰਗ ਤੋਂ ਬਾਅਦ ਦੀਕਸ਼ਾ ਨੂੰ ਅੰਬਾਲਾ ਡਿਵੀਜ਼ਨ 'ਚ ਲਗਾਇਆ ਜਾਵੇਗਾ। ਪਿਤਾ ਐਡਵੋਕੇਟ ਸੁਰਿੰਦਰ ਮੋਹਨ ਭਗਤ ਨੇ ਕਿਹਾ ਕਿ ਦੀਕਸ਼ਾ ਨੇ ਸਖਤ ਮਿਹਨਤ ਕਰਕੇ ਹੋਰ ਬਾਕੀ ਕੁੜੀਅੰ ਲਈ ਮਿਸਾਲ ਕਾਇਮ ਕੀਤੀ ਹੈ। ਅੱਜ ਦੀਕਸ਼ਾ ਦਾ 24ਵਾਂ ਜਨਮਦਿਨ ਵੀ ਹੈ। 

ਹਰ ਸਮੇਂ ਖੜ੍ਹੇ ਰਹਿਣ ਦੇ ਕਾਰਨ ਸੌਖੀ ਨਹੀਂ ਡਿਊਟੀ 
ਦੀਕਸ਼ਾ ਨੇ ਜਿਸ ਕੰਮ ਨੂੰ ਚੁਣਿਆ ਹੈ, ਉਸ 'ਚ ਪ੍ਰਮੁੱਖ ਚੁਣੌਤੀ ਇਹ ਹੈ ਕਿ ਸਾਰਾ ਸਫਰ ਖੜ੍ਹੇ ਹੋ ਕੇ ਤੈਅ ਕਰਨਾ ਪੈਂਦਾ ਹੈ। ਗੱਡੀ ਦੀ ਸਪੀਡ ਦਾ ਲੀਵਰ ਹਰ ਸਮੇਂ ਹੱਥ 'ਚ ਰਹਿੰਦਾ ਹੈ। ਥੋੜ੍ਹੀ ਜਿਹੀ ਚੂਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਦੂਜੀ ਚੁਣੌਤੀ ਇਹ ਹੈ ਕਿ ਰੇਲ ਇੰਜਨਾਂ 'ਚ ਯੂਨੀਰਲ ਨਹੀਂ ਹੁੰਦਾ। ਲੋਕੋ ਪਾਇਲਟ ਆਪਣੇ ਕੰਮ ਦੌਰਾਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਖਤ ਡਿਊਟੀ ਕਰ ਰਹੇ ਹੁੰਦੇ ਹਨ। 

ਪਰਿਵਾਰ ਨੇ ਦਿੱਤਾ ਪੂਰਾ ਸਾਥ
ਦੀਕਸ਼ਾ ਭਗਤ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ। ਉਹ ਗਾਜ਼ੀਆਬਾਦ 'ਚ 4 ਮਹੀਨਿਆਂ ਦੀ ਟ੍ਰੇਨਿੰਗ 'ਤੇ ਹੈ। ਜਦੋਂ ਟ੍ਰੇਨਿੰਗ ਹੋਈ ਤਾਂ ਉਸ ਦੇ ਬੈਚ 'ਚ ਸਿਰਫ ਚਾਰ ਕੁੜੀਆਂ ਸਨ ਅਤੇ ਬਾਕੀ ਸਾਰੇ ਲੜਕੇ ਸਨ। ਉਸ ਨੇ ਦੱਸਿਆ ਕਿ ਉਸ ਦੇ ਨਾਲ ਤਿੰਨ ਲੜਕੀਆਂ ਵੱਖ-ਵੱਖ ਸਟੇਟ 'ਚੋਂ ਹਨ। ਜੋ ਟ੍ਰੇਨਿੰਗ ਲੈ ਰਹੀਆਂ ਹਨ, ਉਨ੍ਹਾਂ 'ਚ ਇਕ ਰਾਜਸਥਾਨ, ਉੱਤਰਾਖੰਡ ਅਤੇ ਯੂਪੀ ਤੋਂ ਝਾਂਸੀ ਦੀ ਲੜਕੀ ਸ਼ਾਮਲ ਹੈ। ਥੋੜ੍ਹਾ ਜਿਹਾ ਅਸਹਿਜ ਮਹਿਸੂਸ ਕੀਤਾ ਤਾਂ ਪਾਪਾ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਪਾਪਾ ਨੇ ਹੌਂਸਲਾ ਦਿੱਤਾ। ਇਸ ਦੇ ਨਾਲ ਹੀ ਕਿਹਾ ਕਿ ਉਹ ਹਮੇਸ਼ਾ ਮੇਰੇ ਨਾਲ ਹਨ। ਦੀਕਸ਼ਾ ਦੀ ਮਾਂ ਵਿਪਨ ਚਿਲਡ ਸੀਨੀਅਰ ਸੈਕੰਡਰੀ ਸਕੂਲ 'ਚ ਟੀਚਰ ਹਨ ਅਤੇ ਭਰਾ ਵਿਨਾਇਕ ਭਗਤ ਉਦੈਪੁਰ 'ਚ ਮੈਕੇਨੀਕਲ ਇੰਜੀਨੀਅਰ ਦੀ ਨੌਕਰੀ ਕਰ ਰਿਹਾ ਹੈ।


shivani attri

Content Editor

Related News