...ਤੇ ਹੁਣ ''ਟਰੇਨ ਕੈਪਟਨ'' ਦੂਰ ਕਰੇਗਾ ਯਾਤਰੀਆਂ ਦੀਆਂ ਮੁਸ਼ਕਲਾਂ

Thursday, Jun 21, 2018 - 12:48 PM (IST)

...ਤੇ ਹੁਣ ''ਟਰੇਨ ਕੈਪਟਨ'' ਦੂਰ ਕਰੇਗਾ ਯਾਤਰੀਆਂ ਦੀਆਂ ਮੁਸ਼ਕਲਾਂ

ਲੁਧਿਆਣਾ (ਸਲੂਜਾ) : ਟਰੇਨ 'ਚ ਯਾਤਰਾ ਦੌਰਾਨ ਜੇਕਰ ਕਿਸੇ ਵੀ ਯਾਤਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਸ਼ਿਕਾਇਤ ਕਰਨ ਜਾਂ ਫਿਰ ਹੱਲ ਲਈ ਹੁਣ ਕਿਸੇ ਰੇਲਵੇ ਦੇ Àੁੱਚ ਅਧਿਕਾਰੀ ਜਾਂ ਮੁਲਾਜ਼ਮ ਨੂੰ ਲੱਭਣ ਦੀ ਲੋੜ ਨਹੀਂ ਪਵੇਗੀ, ਸਗੋਂ ਹੁਣ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ 'ਟਰੇਨ ਕੈਪਟਨ' ਕਰਨਗੇ ਅਤੇ ਇਸ ਦੇ ਲਈ ਸਿੱਧੇ ਤੌਰ 'ਤੇ ਕੈਪਟਨ ਹੀ ਜ਼ਿੰਮੇਵਾਰ ਹੋਣਗੇ।
'ਟਰੇਨ ਕੈਪਟਨ' ਯਾਤਰਾ ਦੌਰਾਨ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਪਾਣੀ, ਏ. ਸੀ., ਸੁਰੱਖਿਆ, ਖਾਣ-ਪੀਣ ਅਤੇ ਮੈਡੀਕਲ ਆਦਿ ਲਈ ਟਰੇਨ ਨਾਲ ਸਬੰਧਤ ਮੁਲਾਜ਼ਮਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਅਤੇ ਸਬੰਧਤ ਸ਼ਿਕਾਇਤ ਦਾ ਉਸੇ ਸਮੇਂ ਹੱਲ ਕਰਵਾਉਣ ਦਾ ਯਤਨ ਕਰੇਗਾ। ਰਾਖਵੀਂ ਸੀਟ 'ਤੇ ਵੀ ਕੈਪਟਨ ਦਾ ਮੋਬਾਇਲ ਨੰਬਰ ਉੱਕਰਿਆ ਰਹੇਗਾ। ਉੱਤਰ ਰੇਲਵੇ ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਵਿਵੇਕ ਕੁਮਾਰ ਅਤੇ ਸੀਨੀਅਰ ਮੰਡਲ ਵਪਾਰ ਪ੍ਰਬੰਧਕ ਹਰੀ ਮੋਹਨ ਦੇ ਨਿਰਦੇਸ਼ਾਂ ਮੁਤਾਬਕ ਸਭ ਤੋਂ ਪਹਿਲਾਂ ਗੱਡੀ ਨੰਬਰ 19924 ਵਿਚ 'ਟਰੇਨ ਕੈਪਟਨ' ਨਿਯੁਕਤ ਕੀਤਾ ਗਿਆ ਹੈ। ਮੰਡਲ ਰੇਲ ਪ੍ਰਬੰਧਕ ਨੇ ਦੱਸਿਆ ਕਿ ਜਲਦ ਹੀ ਹੋਰਨਾਂ ਟਰੇਨਾਂ 'ਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ।


Related News