ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਟਰੇਨਾਂ

Wednesday, Jul 12, 2023 - 03:09 PM (IST)

ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਟਰੇਨਾਂ

ਚੰਡੀਗੜ੍ਹ (ਲਲਨ) : ਮੀਂਹ ਨੇ ਅਜਿਹਾ ਕਹਿਰ ਵਰ੍ਹਾਇਆ ਹੈ ਕਿ ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ 12 ਤੋਂ 16 ਜੁਲਾਈ ਤੱਕ ਰੱਦ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਅੰਦੌਰਾ ਜਾਣ ਵਾਲੀ ਵੰਦੇ ਭਾਰਤ ਟਰੇਨ 12 ਅਤੇ 13 ਜੁਲਾਈ ਨੂੰ ਰੱਦ ਰਹੇਗੀ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਕਾਲਕਾ ਅਤੇ ਸ਼ਿਮਲਾ ਵਿਚਕਾਰ ਬਣੇ ਰੇਲਵੇ ਟਰੈਕ ਨੂੰ ਮੀਂਹ ਨਾਲ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਸ ਲਈ ਵਿਭਾਗ ਦੇ ਮੁਲਾਜ਼ਮਾਂ ਵਲੋਂ ਟਰੈਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਜਲਦੀ ਹੀ ਇਸ ਰੂਟ ’ਤੇ ਟਰੇਨਾਂ ਸ਼ੁਰੂ ਹੋ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

ਉਨ੍ਹਾਂ ਦੱਸਿਆ ਕਿ ਕੋਟੀ ਦੇ ਨੇੜੇ ਪਹਾੜਾਂ ਤੋਂ ਮਲਬਾ ਆਇਆ ਹੈ। ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਰੂਟ ’ਤੇ 14 ਥਾਵਾਂ ’ਤੇ ਰੇਲਵੇ ਟਰੈਕ ਨੁਕਸਾਨੇ ਗਏ ਹਨ। ਉੱਥੇ ਹੀ ਚੰਡੀਗੜ੍ਹ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਕੁੱਝ ਟਰੇਨਾਂ ਵੀ ਬੁੱਧਵਾਰ ਰੱਦ ਰਹਿਣਗੀਆਂ। ਮੰਗਲਵਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਟਰੇਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਮੁਸਾਫ਼ਰ ਕਾਫ਼ੀ ਪਰੇਸ਼ਾਨ ਹੋਏ, ਉੱਥੇ ਹੀ ਆਟੋ ਚਾਲਕਾਂ ਨੇ ਮਨਮਰਜ਼ੀ ਦਾ ਕਿਰਾਇਆ ਵਸੂਲਿਆਂ, ਜਿਸਦੀ ਸ਼ਿਕਾਇਤ ਮੁਸਾਫ਼ਰਾਂ ਨੇ ਜੀ. ਆਰ. ਪੀ. ਨੂੰ ਵੀ ਕੀਤੀ।

ਇਹ ਵੀ ਪੜ੍ਹੋ : ਤੁਸੀਂ ਵੀ ਜਲਦੀ ਲੋਨ ਲੈਣ ਦੇ ਚੱਕਰ 'ਚ ਹੋ ਤਾਂ ਸਾਵਧਾਨ!, ਅਜਿਹੀ ਮੁਸੀਬਤ 'ਚ ਫਸੋਗੇ ਕਿ ਨਿਕਲਣ ਦਾ ਨਹੀਂ ਮਿਲੇਗਾ ਰਾਹ
ਇਹ ਟ੍ਰੇਨਾਂ ਪ੍ਰਭਾਵਿਤ
04543-44 ਕਾਲਕਾ-ਸ਼ਿਮਲਾ ਸਪੈਸ਼ਲ ਟਰੇਨ
72451-52 ਕਾਲਕਾ-ਸ਼ਿਮਲਾ ਰੇਲ ਮੋਟਰਕਾਰ
52451-52 ਕਾਲਕਾ-ਸ਼ਿਮਲਾ ਸ਼ਿਵਾਲਿਕ ਡੀਲਕਸ ਐਕਸਪ੍ਰੈੱਸ
52453-54 ਕਾਲਕਾ-ਸ਼ਿਮਲਾ ਹਿੱਲਜ਼ ਟਰੇਨ
52459-60 ਕਾਲਕਾ-ਸ਼ਿਮਲਾ ਹਿਮ ਦਰਸ਼ਨ ਐਕਸਪ੍ਰੈੱਸ
ਡੀ. ਐੱਨ. ਮਿਕਸ ਕਾਲਕਾ-ਸ਼ਿਮਲਾ ਟਰੇਨ
52454-55 ਕਾਲਕਾ-ਸ਼ਿਮਲਾ ਹਿੱਲਜ਼ ਟਰੇਨ
ਚੰਡੀਗੜ੍ਹ ਤੋਂ ਇਹ ਟਰੇਨਾਂ ਰਹਿਣਗੀਆਂ ਰੱਦ
ਚੰਡੀਗੜ੍ਹ ਤੋਂ ਨਵੀਂ ਦਿੱਲੀ ਜਾਣ ਵਾਲੀ ਗੱਡੀ ਨੰਬਰ 12006 ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਅਤੇ ਗੱਡੀ ਨੰਬਰ 12046 ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਬੁੱਧਵਾਰ ਵੀ ਰੱਦ ਐਲਾਨਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News