ਬਠਿੰਡਾ: ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਸਬਕ, ਰੇਲ ਟਰੈਕ 'ਤੇ ਲੱਗਾ ਮੇਲਾ (ਤਸਵੀਰਾਂ)
Tuesday, Nov 13, 2018 - 06:10 PM (IST)
ਬਠਿੰਡਾ— ਹਾਲ ਹੀ 'ਚ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਨੇ ਹਰ ਇਕ ਦਾ ਕਲੇਜਾ ਵਲੂੰਧਰ ਕੇ ਰੱਖ ਦਿੱਤਾ ਸੀ ਪਰ ਇਸ ਵੱਡੇ ਹਾਦਸੇ ਤੋਂ ਸਬਕ ਲੈਣ ਦੀ ਬਜਾਏ ਲੋਕ ਅੱਜ ਫਿਰ ਤੋਂ ਰੇਲ ਟਰੈਕ 'ਤੇ ਬੈਠੇ ਨਜ਼ਰ ਆਏ। ਅੱਜ ਬਠਿੰਡਾ ਵਿਖੇ ਛੱਠ ਪੂਜਾ ਦੌਰਾਨ ਰੇਲ ਟਰੈਕ 'ਤੇ ਬੈਠੇ ਲੋਕ ਇਸ ਤਿਉਹਾਰ ਦਾ ਆਨੰਦ ਮਾਨਦੇ ਦਿਸੇ।
ਇਸ ਦੌਰਾਨ ਰੇਲ ਟਰੈਕ 'ਤੇ ਮੇਲੇ ਵਰਗਾ ਮਾਹੌਲ ਦਿੱਸਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੇਲ ਟਰੈਕ ਤੋਂ ਕਈ ਟੇਰਨਾਂ ਵੀ ਲੰਘਦੀਆਂ ਰਹੀਆਂ।
ਛੱਠ ਪੂਜਾ ਦਾ ਤਿਉਹਾਰ ਮਨਾ ਰਹੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਉਕਤ ਸਥਾਨ 'ਤੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੁਸਹਿਰ ਵਾਲੇ ਦਿਨ ਅੰਮ੍ਰਿਤਸਰ ਵਿਖੇ ਜੌੜਾ ਫਾਟਕ 'ਤੇ ਰਾਵਣ ਦਹਿਨ ਮੌਕੇ ਲੋਕ ਟਰੇਨ ਦੀ ਲਪੇਟ 'ਚ ਆ ਗਏ ਸਨ।
ਇਸ ਦਰਦਨਾਕ ਹਾਦਸੇ 'ਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।