ਜਲੰਧਰ: ਟਰੇਨ ਦੀ ਲਪੇਟ ''ਚ ਆਉਣ ਕਾਰਨ ਮਹਿਲਾ ਦੀ ਕੱਟੀ ਗਈ ਬਾਂਹ (ਤਸਵੀਰਾਂ)

Thursday, Jul 19, 2018 - 11:57 AM (IST)

ਜਲੰਧਰ: ਟਰੇਨ ਦੀ ਲਪੇਟ ''ਚ ਆਉਣ ਕਾਰਨ ਮਹਿਲਾ ਦੀ ਕੱਟੀ ਗਈ ਬਾਂਹ (ਤਸਵੀਰਾਂ)

ਜਲੰਧਰ (ਮਾਹੀ)— ਸ਼ੀਤਲ ਨਗਰ ਸਥਿਤ ਰੇਲਵੇ ਟਰੈਕ 'ਤੇ ਵੀਰਵਾਰ ਸਵੇਰੇ ਇਕ ਮਹਿਲਾ ਟਰੇਨ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਮਹਿਲਾ ਦੀ ਬਾਂਹ ਕੱਟੀ ਗਈ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

PunjabKesari

ਜ਼ਖਮੀ ਮਹਿਲਾ ਦੀ ਪਛਾਣ ਆਸ਼ਾ ਰਾਣੀ ਵਾਸੀ ਕ੍ਰਿਸ਼ਨਾ ਨਗਰ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਨੇ ਗੰਭੀਰ ਰੂਪ ਨਾਲ ਜ਼ਖਮੀ ਮਹਿਲਾ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। 

PunjabKesari


Related News