ਭੋਗਪੁਰ: ਰੇਲਵੇ ਲਾਈਨ ਕ੍ਰਾਸ ਕਰਦੇ ਸਮੇਂ ਟਰੇਨ ਹੇਠਾਂ ਆਇਆ ਪੁਜਾਰੀ, ਲਾਸ਼ ਦਾ ਹੋਇਆ ਬੁਰਾ ਹਾਲ

Wednesday, Dec 06, 2017 - 06:58 PM (IST)

ਭੋਗਪੁਰ: ਰੇਲਵੇ ਲਾਈਨ ਕ੍ਰਾਸ ਕਰਦੇ ਸਮੇਂ ਟਰੇਨ ਹੇਠਾਂ ਆਇਆ ਪੁਜਾਰੀ, ਲਾਸ਼ ਦਾ ਹੋਇਆ ਬੁਰਾ ਹਾਲ

ਭੋਗਪੁਰ(ਰਾਣਾ)— ਬੁੱਧਵਾਰ ਸਵੇਰੇ ਆਦਮਪੁਰ ਚੌਕ ਰੇਲਵੇ ਫਾਟਕ 'ਤੇ ਟਰੇਨ ਹੇਠਾਂ ਆਉਣ ਕਾਰਨ ਭੋਗਪੁਰ ਦੇ ਰਾਧੇ ਕ੍ਰਿਸ਼ਨ ਮੰਦਿਰ ਦੇ ਪੁਜਾਰੀ ਕਿਸ਼ਨ ਪ੍ਰਸਾਦ ਦੀ ਮੌਕੇ 'ਤੇ ਮੌਤ ਹੋ ਗਈ। ਰੇਲਵੇ ਪੁਲਸ ਪਚਰੰਗਾ ਦੇ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਤੋਂ ਜਲੰਧਰ ਜਾ ਰਹੀ ਟਰੇਨ ਨੰਬਰ 22942 ਜਦੋਂ ਆਈ ਤਾਂ ਕਿਸ਼ਨ ਪ੍ਰਸਾਦ ਪੁੱਤਰ ਧਨੰਜੇ ਗੌਤਮ ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆ ਗਿਆ।

PunjabKesari

ਉਨ੍ਹਾਂ ਨੇ ਦੱਸਿਆ ਕਿ ਕਿਸ਼ਨ ਪ੍ਰਸਾਦ ਰਾਧੇ ਕ੍ਰਿਸ਼ਨ ਮੰਦਿਰ 'ਚ ਪੁਜਾਰੀ ਦੀ ਸੇਵਾ ਕਰਨ ਦੇ ਨਾਲ-ਨਾਲ ਬਿਜਲੀ ਬੋਰਡ ਸਭ ਡਿਵੀਜ਼ਨ ਨੰਬਰ 2 'ਚ ਸਹਾਇਕ ਲਾਈਨਮੈਨ ਦੀ ਨੌਕਰੀ ਵੀ ਕਰਦਾ ਸੀ ਅਤੇ ਉਹ ਸਵੇਰੇ ਦਫਤਰ ਜਾਣ ਲਈ ਜਦੋਂ ਰੇਲਵੇ ਲਾਈਨ ਪਾਰ ਕਰਨ ਲੱਗਾ ਤਾਂ ਉਕਤ ਗੱਡੀ ਦੀ ਲਪੇਟ 'ਚ ਆ ਗਿਆ। ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਰਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 

PunjabKesariਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਿਸ਼ਨ ਪ੍ਰਸਾਦ ਨੇ ਬਿਜਲੀ ਬੋਰਡ ਤੋਂ ਪ੍ਰੀਮਚਿਊਰ ਰਿਟਾਇਰਮੈਂਟ ਲੈਣ ਲਈ ਵੀ ਅਪਲਾਈ ਰੀਤਾ ਹੋਇਆ ਸੀ ਅਤੇ 31 ਦਸੰਬਰ ਨੂੰ ਕਿਸ਼ਨ ਪ੍ਰਸਾਦ ਨੇ ਰਿਟਾਇਰ ਹੋਣਾ ਸੀ। ਰਾਧੇ ਕ੍ਰਿਸ਼ਨ ਮੰਦਿਰ ਭੋਗਪੁਰ 'ਚ ਉਹ ਪਿਛਲੇ ਲਗਭਗ 25 ਸਾਲ ਤੋਂ ਪੁਜਾਰੀ ਦੀ ਸੇਵਾ ਨਿਭਾਅ ਰਿਹਾ ਸੀ।


Related News