ਰੋਪੜ ''ਚ ਵਾਪਰਿਆ ਵੱਡਾ ਹਾਦਸਾ, ਰੇਲ ਗੱਡੀ ਦੇ 16 ਡੱਬੇ ਲੀਹੋਂ ਲੱਥੇ (ਵੀਡੀਓ)

Monday, Apr 18, 2022 - 08:55 AM (IST)

ਰੋਪੜ (ਸੱਜਣ ਸੈਣੀ) : ਰੋਪੜ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਮਾਲ ਗੱਡੀ ਦੇ 16 ਦੇ ਕਰੀਬ ਡੱਬ ਲੀਹੋਂ ਲੱਥ ਗਏ। ਇਹ ਹਾਦਸਾ ਬੀਤੀ ਰਾਤ ਰੋਪੜ ਮੀਆਂਪੁਰ ਵਿਚਕਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਜ਼ਦੀਕ ਵਾਪਰਿਆ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਭੱਠਾ ਸਾਹਿਬ ਪਾਠ ਦੇ ਨਜ਼ਦੀਕ ਅਵਾਰਾ ਸਾਨ੍ਹ ਦੇ ਰੇਲ ਗੱਡੀ ਅੱਗੇ ਆਉਣ ਕਾਰਨ ਵਾਪਰਿਆl

ਇਹ ਵੀ ਪੜ੍ਹੋ : ਰਾਘਵ ਚੱਢਾ ਦੀਆਂ ਵਧੀਆਂ ਮੁਸ਼ਕਲਾਂ, ਭਾਜਪਾ ਨੇਤਾ ਨੇ ਭੇਜਿਆ ਕਾਨੂੰਨੀ ਨੋਟਿਸ

ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਗੱਡੀ ਦੇ 16 ਡੱਬੇ ਬੁਰੀ ਤਰ੍ਹਾਂ ਇੱਕ-ਦੂਜੇ 'ਤੇ ਚੜ੍ਹ ਗਏ। ਡੱਬੇ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਕੇ ਪੁਰਜਾ-ਪੁਰਜਾ ਹੋ ਗਏ। ਡੱਬਿਆਂ ਦੇ ਟਕਰਾਉਣ ਨਾਲ ਬਿਜਲੀ ਵਾਲੀ ਰੇਲ ਗੱਡੀ ਨੂੰ ਸਪਲਾਈ ਦੇਣ ਵਾਲੇ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਟੁੱਟ ਗਏ। ਹਾਦਸੇ ਤੋਂ ਕਰੀਬ ਡੇਢ ਘੰਟਾ ਪਹਿਲਾਂ ਹੀ ਹਿਮਾਚਲ ਤੋਂ ਦਿੱਲੀ ਜਾਣ ਵਾਲੀ ਹਿਮਾਚਲ ਐਕਸਪ੍ਰੈੱਸ ਸਵਾਰੀ ਗੱਡੀ ਲੰਘ ਕੇ ਗਈ ਸੀ। ਰੇਲਵੇ ਵਿਭਾਗ ਦੇ ਮੁਤਾਬਕ ਇਸ ਹਾਦਸੇ ਕਾਰਨ ਦਰਜਨਾਂ ਦੇ ਕਰੀਬ ਸਵਾਰੀ ਅਤੇ ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ : CM ਨੇ ਕਿਸਾਨਾਂ ਨੂੰ ਈਕੋ ਫ੍ਰੈਂਡਲੀ ਝੋਨੇ ਦੀ ਸਿੱਧੀ ਬਿਜਾਈ DSR ਤਕਨੀਕ ਅਪਣਾਉਣ ਦਾ ਦਿੱਤਾ ਸੱਦਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News