ਸ਼ਰਮਨਾਕ! ਚੱਲਦੀ ਟ੍ਰੇਨ ਵਿਚ 9 ਸਾਲਾ ਬੱਚੀ ਨਾਲ ਦੋ ਵਾਰ ਹੈਵਾਨੀਅਤ

Monday, Aug 24, 2020 - 06:36 PM (IST)

ਸ਼ਰਮਨਾਕ! ਚੱਲਦੀ ਟ੍ਰੇਨ ਵਿਚ 9 ਸਾਲਾ ਬੱਚੀ ਨਾਲ ਦੋ ਵਾਰ ਹੈਵਾਨੀਅਤ

ਫਤਿਹਗੜ੍ਹ ਸਾਹਿਬ (ਜਗਦੇਵ) : ਬੱਚੀਆਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੰਡੀ ਗੋਬਿੰਦਗੜ੍ਹ ਦਾ ਸਾਹਮਣੇ ਆਇਆ ਹੈ। ਜਿੱਥੇ ਹਵਸ ਦੇ ਭੁੱਖੇ ਇਕ ਵਿਅਕਤੀ ਵਲੋਂ 9 ਸਾਲਾ ਬੱਚੀ ਨਾਲ ਚੱਲਦੀ ਰੇਲ ਵਿਚ ਦੋ ਵਾਰ ਜਬਰ-ਜ਼ਿਨਾਹ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਰਹਿੰਦ ਰੇਲਵੇ ਪੁਲਸ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਭੁੱਲੀ ਭਟਕੀ ਇਕ 9 ਸਾਲਾ ਬੱਚੀ ਦਿੱਲੀ ਰੇਲਵੇ ਸਟੇਸ਼ਨ 'ਤੇ ਸੁਸ਼ੀਲ ਸੋਨੂੰ ਵਾਸੀ ਮੁਰਦਾਬਾਦ (ਯੂਪੀ) ਨੂੰ ਮਿਲ ਗਈ, ਜਿਸ ਨੂੰ ਉਸ ਨੇ ਵਰਗਲਾ ਕੇ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿਚ ਬਿਠਾ ਲਿਆ ਅਤੇ ਉਸ ਨਾਲ ਚੱਲਦੀ ਗੱਡੀ ਵਿਚ ਬਲਾਤਕਾਰ ਕੀਤਾ। 

ਇਹ ਵੀ ਪੜ੍ਹੋ :  ਪਤਨੀ ਦੀ ਮੌਤ ਤੋਂ ਬਾਅਦ ਕਰਵਾਇਆ ਦੂਜਾ ਵਿਆਹ ਨਾ ਆਇਆ ਰਾਸ, ਉਹ ਹੋਇਆ ਜੋ ਸੋਚਿਆ ਨਾ ਸੀ

ਪੀੜਤ ਲੜਕੀ ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਉਹ ਰੋਣ ਲੱਗ ਪਈ ਜਦੋਂ ਏ. ਐੱਸ. ਆਈ. ਗੁਰਮੀਤ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਤਾਂ ਡਾਕਟਰਾਂ ਨੇ ਬੱਚੀ ਨਾਲ ਜਬਰ-ਜ਼ਿਨਾਹ ਹੋਣ ਦੀ ਪਸ਼ੁਟੀ ਕਰ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਕਥਿਤ ਮੁਲਜ਼ਮ ਸੁਸ਼ੀਲ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਬੱਚੀ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨੂੰ ਸੌਂਪ ਦਿੱਤਾ ਹੈ, ਜਿਨ੍ਹਾਂ ਨੇ ਨਾਬਾਲਿਗ ਕੁੜੀ ਨੂੰ ਬਾਲ ਘਰ ਵਿਖੇ ਭੇਜ ਦਿੱਤਾ ਹੈ ।

ਇਹ ਵੀ ਪੜ੍ਹੋ : ਦਸੂਹਾ 'ਚ ਵੱਡੀ ਵਾਰਦਾਤ, ਵੱਡੇ ਭਰਾ ਨੇ ਬੇਰਿਹਮੀ ਨਾਲ ਕਤਲ ਕੀਤਾ ਛੋਟੇ ਭਰਾ

ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬੱਚੀ ਨੂੰ ਬਾਲ ਭਲਾਈ ਕਮੇਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਬਾਲ ਘਰ ਵਿਚ ਭੇਜ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਲੜਕੀ ਦਾ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਪਾਈ ਗਈ । ਉਨ੍ਹਾਂ ਦੱਸਿਆ ਕਿ ਬੱਚੀ ਦੀ ਜਾਣਕਾਰੀ ਸਬੰਧੀ ਮਿਸਿੰਗ ਚਾਈਲਡ ਪੋਰਟਲ 'ਤੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਬੱਚੀ ਆਪਣੇ ਪਰਿਵਾਰ ਤੱਕ ਪਹੁੰਚ ਸਕੇ ।

ਇਹ ਵੀ ਪੜ੍ਹੋ : ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ) 


author

Gurminder Singh

Content Editor

Related News