ਸਰਹੱਦ 'ਤੇ ਵਟਸਐਪ ਦੇ ਜ਼ਰੀਏ ਹੁੰਦੀ ਹੈ ਹੈਰੋਇਨ ਅਤੇ ਹੱਥਿਆਰਾ ਦੀ ਤੱਸਕਰੀ

09/18/2017 5:58:14 PM


ਫਿਰੋਜ਼ਪੁਰ - ਭਾਰਤ ਅਤੇ ਪਾਕਿ ਤੱਸਕਰ ਬੀ. ਐੱਸ. ਐੱਫ. ਦੀ ਵਿਸ਼ੇਸ਼ ਸੁਰੱਖਿਆ ਵਿਵਸਥਾ ਹੋਣ ਤੋਂ ਬਾਅਦ ਸਰਹੱਦ ਦੇ ਸੁਰੱਖੀਅਤ ਰਾਸਤੇ ਤੋਂ ਹੈਰੋਇਨ ਅਤੇ ਹੱਥਿਆਰਾਂ ਦੀ ਡਲਿਵਰੀ ਕਰਨ ਵਾਸਤੇ ਵਟਸਐਪ ਦੀ ਵਰਤੋਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਸ਼ਾ ਤੱਸਕਰਾਂ ਦੀ ਇਸ ਨਵੀਂ ਹਰਕਤ ਤੋਂ ਖੁਫਿਆ ਏਜੰਸੀ ਅਤੇ ਬੀ. ਐਸ. ਐੱਫ ਦੇ ਅਧਿਕਾਰੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੀ ਇਸ ਹਰਕਤ ਨਾਲ ਪੰਜਾਬ 'ਚ ਆਸਨੀ ਨਾਲ ਹੈਰੋਇਨ ਅਤੇ ਹੱਥਿਆਰ ਆ ਰਹੇ ਹਨ।

ਸੂਤਰਾਂ ਅਨੁਸਾਰ ਪੁਲਸ ਦੇ ਏ. ਆਈ. ਜੀ. ਰੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਜਿਹੇ ਤੱਸਕਰ ਫੜੇ ਹਨ, ਜਿਨ੍ਹਾਂ ਨੇ ਪੁਲਸ ਵਟਸਐਪ ਦੇ ਜ਼ਰੀਏ ਸੰਪਰਕ ਬਣਾਉਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਐੱਸ. ਟੀ. ਐਫ. ਫਿਰੋਜ਼ਪੁਰ ਦੇ ਸਰੱਹਦੀ ਇਲਾਕਿਆਂ ਦੌਰਾਨ ਖੇਤੀ 'ਚ ਦੱਬਾ ਕੇ ਰੱਖੀ ਹੈਰੋਇਨ ਅਤੇ ਹੱਥਿਆਰਾ ਨੂੰ ਹਾਸਲ ਕਰ ਚੁੱਕੀ ਹੈ। ਸਰਹੱਦ 'ਤੇ ਲੱਗੀ ਫੇਸਿੰਗ ਪਾਰ ਖੇਤਾਂ 'ਚ ਪਾਕਿ ਤੱਸਕਰ ਹੈਰੋਇਨ ਅਤੇ ਹੱਥਿਆਰ ਨੂੰ ਦੱਬਾ ਕੇ ਚੱਲੇ ਜਾਂਦੇ ਹਨ ਪਰ ਇਥੇ ਤੈਨਾਤ ਜਵਾਨਾਂ ਨੂੰ ਇਸਦਾ ਪਤਾ ਹੀ ਨਹੀਂ ਲਗਦਾ।

ਸਰਹੱਦ 'ਤੇ ਤੱਸਕਰ ਪਾਕਿ ਮੋਬਾਇਲ ਕੰਪਨੀ ਦੇ ਸਿਮ ਕਾਰਡ ਦੀ ਵਰਤੋਂ ਕਰਨ ਦੀ ਥਾਂ ਵਟਸਐਪ ਦੀ ਵਰਤੋਂ ਕਰਕੇ ਇਕ ਦੂਜੇ ਨਾਲ ਆਪਣੇ ਤਾਲਮੇਲ ਬਣਾਉਦੇ ਹਨ। ਵਟਸਐਪ ਕੋਰਡ ਰਾਹੀ ਦੋਵਾਂ ਦੇਸ਼ਾਂ ਦੇ ਕਰਮਚਾਰੀ ਗੱਲਬਾਤ ਕਰਦੇ ਹਨ। ਉਹ ਉਨ੍ਹਾਂ ਥਾਵਾਂ 'ਤੇ ਹੈਰੋਇਨ ਅਤੇ ਹੱਥਿਆਰਾ ਦੀ ਡਲਿਵਰੀ ਕਰਦੇ ਹਨ ਜਿਥੇ ਬੀ. ਐੱਸ. ਐੱਫ. ਦੀ ਨਜ਼ਰ ਨਹੀਂ ਪੈਂਦੀ। ਅਧਿਕਾਰੀ ਨੇ ਕਿਹਾ ਕਿ ਵਟਸਐਪ ਹੀ ਇਕ ਅਜਿਹਾ ਸਾਧਨ ਹੈ ਜਿਸ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਦੇਸ਼ ਦੇ ਵਿਅਕਤੀ ਨਾਲ ਸੰਪਰਕ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਪੰਜਾਬ ਪੁਲਸ ਨੇ ਸੋਨੀ ਨਾਮ ਦੇ ਇਕ ਤੱਸਕਰ ਨੂੰ ਹੈਰੋਇਨ ਅਤੇ 16.5 ਲੱਖ ਰੁਪਏ ਸਮੇਤ ਕਾਬੂ ਕਰਕੇ ਪੁਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਇਹ ਲੋਕ ਵਟਸਐਪ ਨਾਲ ਪਾਕਿ ਦੇ ਤੱਸਕਰਾਂ ਨਾਲ ਸੰਪਰਕ ਕਰਦੇ ਹਨ।

ਨਸ਼ਾ ਤੱਸਕਰਾਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ ਸੱਤਲੁਜ ਦਰਿਆ
ਪੰਜਾਬ ਦੀ ਭਾਰਤ-ਪਾਕਿ ਸਰਹੰਦ ਤਕਰੀਬਨ ਸਾਢੇ ਪੰਜ ਸੌ ਕਿਲੋਮੀਟਰ ਲੰਬੀ ਹੈ। ਇਸਦੇ ਨਾਲ ਸੱਤਲੁਜ ਦਰਿਆ ਵਗਦਾ ਹੈ। ਇਹ ਦੋਵਾਂ ਦੇਸ਼ਾਂ ਦੇ ਤੱਸਕਰਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋ ਰਿਹਾ ਹੈ, ਕਿਉਕਿ ਇਹ ਸੱਪ ਦੀ ਤਰ੍ਹਾਂ ਕਈ ਥਾਵਾਂ ਅਤੇ ਕਈ ਜਗ੍ਹਾਂ ਤੋਂ ਹੋ ਕੇ ਲੰਘਦਾ ਹੋਇਆ ਪਾਕਿ 'ਚ ਪ੍ਰਵੇਸ਼ ਕਰਦਾ ਹੈ ਅਤੇ ਫਿਰ ਪੰਜਾਬ 'ਚ ਵਗਦਾ ਹੈ। ਨਸ਼ਾ ਤੱਸਕਰ ਇਸ ਦਰਿਆ ਦੀ ਮਦਦ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਕੇ ਹੱਥਿਆਰਾ ਅਤੇ ਹੈਰੋਇਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਥਾਵਾਂ 'ਤੇ ਪਹੁੰਚਾ ਦਿੰਦੇ ਹਨ।


Related News