ਜਲੰਧਰ ’ਚ ਅੱਧਾ ਦਰਜਨ ਚੁਰਾਹਿਆਂ ਦੇ 'ਟ੍ਰੈਫਿਕ ਸਿਗਨਲ' ਖਰਾਬ, ਹਾਦਸੇ ਹੋਣ ਦਾ ਖ਼ਤਰਾ
Monday, Jun 08, 2020 - 05:46 PM (IST)
ਜਲੰਧਰ, (ਵਰੂਣ) : ਸ਼ਹਿਰ ਦੇ ਕਈ ਚੁਰਾਹਿਆਂ ’ਤੇ ਲੱਗੇ ਟ੍ਰੈਫਿਕ ਸਿਗਨਲ ਖਰਾਬ ਹੋ ਚੁੱਕੇ ਹਨ। ਸਿਗਨਲ ਖਰਾਬ ਹੋਣ ਕਾਰਨ ਜਿੱਥੇ ਹਾਦਸੇਹੋਣ ਦਾ ਵੀ ਖਤਰਾ ਵਧਿਆ ਹੈ ਉਥੇ ਟ੍ਰੈਫਿਕ ਕੰਟ੍ਰੋਲ ਕਰਨ ਲਈ ਟ੍ਰੈਫਿਕ ਕਰਮੀਆਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਚੁੱਕਣੀਆਂ ਪੈ ਰਹੀਆਂ ਹਨ।
ਟ੍ਰੈਫਿਕ ਪੁਲਸ ਵਲੋਂ ਲਗਾਤਾਰ ਨਿਗਮ ਨੂੰ ਟ੍ਰੈਫਿਕ ਸਿਗਨਲ ਠੀਕ ਕਰਨ ਲਈ ਕਿਹਾ ਜਾ ਚੁੱਕਿਆ ਹੈ ਪਰ ਨਿਗਮ ਨੇ ਅਜੇ ਤੱਕ ਰਿਪੇਅਰ ਦਾ ਕੰਮ ਸ਼ੁਰੂ ਨਹੀਂ ਕੀਤਾ। ਸ਼੍ਰੀ ਰਾਮ ਚੌਕ ਦੇ ਇਲਾਵਾ ਡਾ. ਬੀ. ਆਰ. ਅੰਬੇਡਕਰ ਚੌਕ, ਅਰਬਨ ਸਟੇਟ ਏਰੀਆ, ਵਰਕਸ਼ਾਪ ਚੌਕ ਸਮੇਤ ਅੱਧਾ ਦਰਜਨ ਤੋਂ ਵੀ ਜ਼ਿਆਦਾ ਟ੍ਰੈਫਿਕ ਸਿਗਨਲ ਖਰਾਬ ਹੋ ਚੁੱਕੇ ਹਨ, ਜਿਸ ਕਾਰਨ ਚਾਰੇ ਪਾਸੇ ਵਾਹਨਾਂ ਦਾ ਇਕ-ਦੂਜੇ ਨਾਲ ਟਕਰਾਉਣ ਦਾ ਖਤਰਾ ਤਾਂ ਬਣਿਆ ਰਹਿੰਦਾ ਹੈ।
ਇਸ ਬਾਰੇ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਗਣੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਪਠਾਨਕੋਟ ਚੌਕ ਦੇ ਖਰਾਬ ਪਏ ਟ੍ਰੈਫਿਕ ਸਿਗਨਲ ਠੀਕ ਕਰਵਾਏ ਹਨ ਪਰ ਹੁਣ ਜਿਨ੍ਹਾਂ-ਜਿਨ੍ਹਾਂ ਇਲਾਕਿਆਂ ’ਚ ਟ੍ਰੈਫਿਕ ਸਿਗਨਲ ਖਰਾਬ ਜਾਂ ਬੰਦ ਪਏ ਹਨ ਉਨ੍ਹਾਂ ਨੂੰ ਰਿਪੇਅਰ ਕਰਵਾਉਣ ਲਈ ਨਿਗਮ ਨੂੰ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਵਾਰ ਨਿਗਮ ਨੂੰ ਟ੍ਰੈਫਿਕ ਸਿਗਨਲ ਖਰਾਬ ਰਿਪੇਅਰ ਕਰਨ ਲਈ ਲਿੱਖ ਚੁੱਕੇ ਹਨ।