ਟ੍ਰੈਫਿਕ ਨਿਯਮ ਮੰਨਣ ਵਾਲੇ ਨੂੰ ਗੁਲਾਬ ਦਾ ਫੁੱਲ, ਨਾ ਮੰਨਣ ਵਾਲੇ ਨੂੰ ਨਸੀਅਤ

Tuesday, Sep 17, 2019 - 05:09 PM (IST)

ਟ੍ਰੈਫਿਕ ਨਿਯਮ ਮੰਨਣ ਵਾਲੇ ਨੂੰ ਗੁਲਾਬ ਦਾ ਫੁੱਲ, ਨਾ ਮੰਨਣ ਵਾਲੇ ਨੂੰ ਨਸੀਅਤ

ਮੋਗਾ (ਵਿਪਨ)—ਹਰ ਇਕ ਵਿਅਕਤੀ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝੇਗਾ ਤਾਂ ਹੀ ਸਾਡੇ ਦੇਸ਼ ਦਾ ਸੁਧਾਰ ਹੋ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟ੍ਰੈਫਿਕ ਹਫਤੇ 'ਤੇ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਕਰਕੇ ਸੀਟ ਬੈਲਟ ਬੰਨ੍ਹ ਕੇ ਗੱਡੀ ਚਲਾਉਣ ਅਤੇ ਦੋ-ਪਹੀਆ ਵਾਹਨ ਨੂੰ ਹੈਲਮੇਟ ਪਾ ਕੇ ਚਲਾਉਣ ਵਾਲੇ ਨੂੰ ਗੁਲਾਬ ਦਾ ਫੁੱਲ ਦਿੱਤਾ, ਜਦਕਿ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੂੰ ਸਮਝਾ ਕੇ ਛੱਡ ਦਿੱਤਾ। ਉੱਥੇ ਡੀ.ਐੱਸ.ਪੀ. ਵਲੋਂ ਕੀਤੇ ਇਸ ਕੰਮ ਦੀ ਆਮ ਲੋਕਾਂ ਨੇ ਵੀ ਪ੍ਰਸ਼ੰਸਾ ਕੀਤੀ ਹੈ।

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਘਰ 'ਚੋਂ ਨਿਕਲਦੇ ਸਮੇਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਿੱਛੇ ਘਰ 'ਤੇ ਉਨ੍ਹਾਂ ਦਾ ਕੋਈ ਇੰਤਜ਼ਾਰ ਕਰ ਰਿਹਾ ਹੈ। ਸੀਟ ਬੈਲਟ ਲਗਾ ਕੇ ਗੱਡੀ ਚਲਾਉਣ ਦੇ ਬਹੁਤ ਫਾਇਦੇ ਹਨ। ਉਸ 'ਚ ਚਾਲਕ ਦੀ ਸੁਰੱਖਿਆ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੁਦਾ ਨਾ ਖਾਸਤਾ ਉਨ੍ਹਾਂ ਦੀ ਗੱਡੀ ਕਿਤੇ ਟਕਰਾਅ ਜਾਂਦੀ ਹੈ ਤਾਂ ਗੱਡੀ ਦੇ ਏਅਰ ਬੈਗ ਖੁੱਲ੍ਹ ਜਾਣਗੇ, ਜਿਸ ਨਾਲ ਉਸ ਦੀ ਜਾਨ ਬੱਚ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੀਟ ਬੈਲਟ ਨਹੀਂ ਲੱਗੀ ਹੋਵੇਗੀ ਤਾਂ ਏਅਰ ਬੈਗ ਨਹੀਂ ਖੁੱਲ੍ਹਣਗੇ, ਜਿਸ ਨਾਲ ਉਸ ਦੀ ਜਾਨ ਬੱਚ ਸਕਦੀ ਹੈ। ਇਸ ਲਈ ਗੱਡੀ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉੱਥੇ ਗੱਡੀ ਚਲਾਉਣ ਵਾਲੇ ਮੋਟਰਸਾਈਕਲ ਚਾਲਕ ਨੇ ਪੁਲਸ ਵਲੋਂ ਕੀਤੇ ਜਾ ਰਹੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਹਰ ਵਿਅਕਤੀ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਨਾਲ ਉਸ ਦੀ ਜ਼ਿੰਦਗੀ ਦੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਵੀ ਸੁਰੱਖਿਅਤ ਰਹਿ ਸਕਦੀ ਹੈ।

PunjabKesari


author

Shyna

Content Editor

Related News