ਜਲੰਧਰ ਦੀਆਂ ਸੜਕਾਂ ''ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ ਖੁਆਰੀ!

Saturday, May 13, 2023 - 05:35 AM (IST)

ਜਲੰਧਰ: ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਲੰਧਰ ਦੇ ਕਪੂਰਥਲਾ ਰੋਡ ਸਥਿਤ ਸਪੋਰਟਸ ਕਾਲਜ ਵਿਚ ਅੱਜ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ ਪੁਲਸ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 

ਵੋਟਾਂ ਦੀ ਗਿਣਤੀ ਦੌਰਾਨ ਉਕਤ ਸੜਕ 'ਤੇ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਵੀ ਮੌਜੂਦ ਰਹਿਣਗੇ, ਜਿਸ ਦੇ ਚਲਦਿਆਂ ਉਕਤ ਸੜਕ 'ਤੇ ਭਾਰੀ ਟਰੈਫ਼ਿਕ ਵੇਖਣ ਨੂੰ ਮਿਲ ਸਕਦਾ ਹੈ। ਆਮ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਬਚਾਉਣ ਲਈ, ਆਵਾਜਾਈ ਦੇ ਰੂਟ ਨੂੰ ਡਾਈਵਰਟ ਕੀਤਾ ਗਿਆ ਹੈ। ਇਸ ਲਈ ਸਾਰੇ ਵਾਹਨ ਚਾਲਕ ਅੱਜ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤਕ ਹੇਠਾਂ ਲਿਖੇ ਰੂਟ ਦੀ ਵਰਤੋਂ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਟ੍ਰੈਫ਼ਿਕ ਪੁਲਸ ਹੈਲਪਲਾਈਨ ਨੰਬਰ 0181-2227296 'ਤੇ ਸੰਪਰਕ ਕਰ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ASI ਘਰ ਦਿਨ-ਦਹਾੜੇ ਵੱਜਿਆ ਡਾਕਾ, ਔਰਤਾਂ ਤੇ ਬੱਚਿਆਂ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਰੂਟ ਪਲਾਨ:

- ਜਲੰਧਰ ਸ਼ਹਿਰ ਤੋਂ ਕਪੂਰਥਲਾ ਵੱਲ ਜਾਣ ਵਾਲੀ ਟ੍ਰੈਫਿਕ : ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਤੋਂ ਮਕਸੂਦਾਂ ਚੌਕ ਮੇਨ ਹਾਈਵੇ ਤੋਂ ਹੋ ਕੇ ਨਿਕਲੇਗੀ। 

- ਕਪੂਰਥਲਾ ਤੋਂ ਜਲੰਧਰ ਸ਼ਹਿਰ ਨੂੰ ਆਉਣ ਵਾਲੀ ਟ੍ਰੈਫਿਕ : ਕਪੂਰਥਲਾ ਤੋਂ ਵਾਇਆ ਕਰਤਾਰਪੁਰ ਤੋਂ ਮਕਸੂਦਾਂ ਬਾਈਪਾਸ ਤੋਂ ਪੀ.ਏ.ਪੀ. ਚੌਕ ਤੋਂ ਹੋ ਕੇ ਅੰਦਰ ਆਵੇਗੀ। 

- ਬਾਬੂ ਜਗਜੀਵਨ ਰਾਮ ਚੌਕ, ਬਸਤੀ ਬਾਵਾ ਖੇਲ ਆਦਿ ਤੋਂ ਕਪੂਰਥਲਾ ਨੂੰ ਆਉਣ-ਜਾਣ ਵਾਲੀ ਟ੍ਰੈਫਿਕ: ਬਸਤੀ ਬਾਵਾ ਖੇਲ ਨਹਿਰ ਪੁਲ਼ੀ ਤੋਂ ਬਾਬੂ ਜਗਜੀਵਨ ਰਾਮ ਚੌਕ ਤੇ ਬਸਤੀ ਬਾਵਾ ਖੇਲ ਆਦਿ ਨੂੰ ਆਵੇਗੀ। 


Anmol Tagra

Content Editor

Related News