ਟ੍ਰੈਫਿਕ ਸਮੱਸਿਆ ਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਸੈਮੀਨਾਰ

Saturday, Sep 09, 2017 - 04:16 PM (IST)

ਟ੍ਰੈਫਿਕ ਸਮੱਸਿਆ ਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ(ਜਸਵਿੰਦਰਜੀਤ)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ ਸਾਂਝ ਕੇਂਦਰ ਜ਼ਿਲਾ ਹੁਸ਼ਿਆਰਪੁਰ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਦੀ ਰਹਿਨੁਮਾਈ 'ਚ ਟ੍ਰੈਫਿਕ ਸਮੱਸਿਆ ਅਤੇ ਨਸ਼ਿਆਂ ਦੀ ਲਾਹਨਤ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। 
ਸੈਮੀਨਾਰ ਦਾ ਸੰਚਾਲਨ ਪ੍ਰਿੰ. ਹਰਜਿੰਦਰ ਕੌਰ ਦੀ ਅਗਵਾਈ 'ਚ ਵੋਕੇਸ਼ਨ ਟੀਚਰ ਸਕਿਓਰਿਟੀ ਨਰਿੰਦਰ ਸਿੰਘ ਨੇ ਕੀਤਾ। ਪਿੰ੍ਰਸੀਪਲ ਹਰਜਿੰਦਰ ਕੌਰ ਨੇ ਸਾਰੇ ਬੁਲਾਰਿਆਂ ਦਾ ਸਕੂਲ ਆਉਣ 'ਤੇ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਏ. ਐੱਸ. ਆਈ. ਹਰਬਖਸ਼ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਏ. ਐੱਸ. ਆਈ. ਧਰਮ ਪਾਲ ਨੇ ਟ੍ਰੈਫਿਕ ਨਿਯਮਾਂ ਦੇ ਨਾਲ-ਨਾਲ ਨੌਜਵਾਨਾਂ 'ਚ ਵਧ ਰਹੀ ਨਸ਼ਿਆਂ ਦੀ ਪ੍ਰਵਿਰਤੀ ਅਤੇ ਇਸ ਦੇ ਮਾੜੇ ਪ੍ਰਭਾਵਾਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਏ. ਐੱਸ. ਆਈ. ਓਂਕਾਰ ਸਿੰਘ, ਦਿਨੇਸ਼ ਪਠਾਣੀਆਂ, ਸੋਹਣ ਲਾਲ, ਨਵਦੀਪ ਮਹਾਜਨ, ਨਰਿੰਦਰ ਸਿੰਘ, ਪਲਵਿੰਦਰ ਸਿੰਘ, ਯਾਦਵ ਗੁਪਤਾ, ਮਹਿੰਦਰ ਸਿੰਘ, ਉਮੇਸ਼ ਗੁਪਤਾ, ਪ੍ਰਵੀਨ ਜੋਸ਼ੀ, ਮੋਨਿਕਾ ਕਾਲੀਆ, ਇਕਵਿੰਦਰ ਕੌਰ, ਰਵਿੰਦਰ ਕੌਰ, ਬਬੀਤਾ ਰਾਣੀ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।


Related News